(ਫਾਈਲ ਫੋਟੋ)

ਸਿੱਖ ਖਬਰਾਂ

ਬਾਦਲ ਦਲ ਵਿੱਚ ਕੰਮ ਕਰ ਰਹੇ ਸਿੱਖਾਂ ਵੱਲੋਂ ਇਜ਼ਹਾਰ ਆਲਮ ਵਰਗੇ ਕਾਤਲਾਂ ਨੂੰ ਆਪਣਾ ਆਗੂ ਮੰਨਣਾ ਸਿੱਖ ਸਿਧਾਂਤਾਂ ਅਤੇ ਸਿੱਖ ਸ਼ਹੀਦਾਂ ਨਾਲ ਵੱਡਾ ਧੋਖਾ: ਸਿੱਖ ਆਗੂ ਯੂ.ਕੇ

By ਸਿੱਖ ਸਿਆਸਤ ਬਿਊਰੋ

September 08, 2014

ਲੰਡਨ (7 ਸਤੰਬਰ, 2014): ਲੰਡਨ (7 ਸਤੰਬਰ, 2014): ਸਿੱਖਾਂ ਵੱਲੋਂ ਕੀਤੇ ਗਏ ਲੰਮੇ ਸੰਘਰਸ਼ ਅਤੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸਿੱਖ ਹਿੱਤਾਂ ਦੀ ਰੱਖਿਆ ਅਤੇ ਸਿੱਖਾਂ ਦੀ ਰਾਜਸੀ ਤਰਜ਼ਮਾਨੀ ਕਰਨ ਵਾਲੇ ਕਾਤਲਾਂ ਨੂੰ ਪਾਰਟੀ ਦੇ ਆਗੂ ਸਮਝਣਾ ਆਪਣੇ ਸਿੱਖ ਗੁਰੂ ਸਹਿਬਾਨ,ਸਿੱਖ ਭਰਾਵਾਂ ,ਸਿੱਖ ਸਿਧਾਂਤਾਂ ਅਤੇ ਸਿੱਖ ਸ਼ਹੀਦਾਂ ਨਾਲ ਵੱਡਾ ਧ੍ਰੋਹ ਹੋਵੇਗਾ ।

ਪੰਜਾਬ ਦੇ ਬਦਮਾਸ਼ਾਂ ਅਤੇ ਪ੍ਰਫੈਨਸ਼ਨ ਕ੍ਰਿਮੀਨਲ ਵਿਆਕਤੀਆਂ ਨੂੰ ਆਲਮ ਸੈਨਾ ਦੇ ਰੂਪ ਵਿੱਚ ਇਕੱਠੇ ਕਰਕੇ ,ਉਹਨਾਂ ਪਾਸੋਂ ਪੰਜਾਬ ਦੇ ਹਜ਼ਾਰਾਂ ਸਿੱਖ ਪਰਿਵਾਰਾਂ ਤੇ ਤਸ਼ੱਦਦ ਢਾਹੁਣ ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਵਾਉਣ ਵਾਲੇ ਅੰਮ੍ਰਿਤਸਰ ਦੇ ਸਾਬਕਾ ਪੁਲਿਸ ਮੁਖੀ ਇਜ਼ਹਾਰ ਆਲਮ ਨੂੰ  ਅਕਾਲੀ ਦਲ ਬਾਦਲ ਦਾ ਮੀਤ ਪ੍ਰਧਾਨ ਬਣਾਉਣ ਤੇ ਬਰਤਾਨਵੀ ਸਿੱਖ ਜਥੇਬੰਦੀਆਂ ਵਲੋਂ ਕਰੜਾ ਵਿਰੋਧ ਕਰਦਿਆਂ ਇਸ ਨੂੰ ਅਕਾਲੀ ਦਲ ਬਾਦਲ ਦੇ ਸੰਚਾਲਕਾਂ ਦੀ ਸਿੱਖ ਕੌਮ ਨਾਲ ਕੀਤੀ ਗਈ ਵੱਡੀ ਗੱਦਾਰੀ ਕਰਾਰ ਦਿੱਤਾ ਗਿਆ ਹੈ।

ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ,ਅਖੰਡ ਕੀਰਤਨੀ ਜਥਾ ਯੂ,ਕੇ ਦੇ ਸਿਆਸੀ ਵਿੰਗ ਦੇ ਜਨਰਲ ਸਕੱਤਰ ਜਥੇਦਾਰ ਜੋਗਾ ਸਿੰਘ ਵਲੋਂ ਇਸ ਦਲ ਵਿੱਚ ਮੌਜੂਦ ਗੁਰਸਿੱਖ ਭਰਾਵਾਂ ਅਤੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਉਹ ਇਸ ਆਲਮ ਦਲ ਨੂੰ ਅਲਵਿਦਾ ਆਖ ਕੇ ਖਾਲਸੇ ਦੀ ਮੁੱਖ ਧਾਰਾ ਵਿੱਚ ਵਾਪਸ ਪਰਤ ਆਉਣ ।

ਵਰਨਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾ ਵਕਤ ਵੀ ਅਨੇਕਾਂ ਸਿੱਖਾਂ ਦੇ ਇਸ ਕਾਤਲ ਇਜ਼ਹਾਰ ਆਲਮ ਨੂੰ ਅਕਾਲੀ ਦਲ ਵਲੋਂ ਸੀਟ ਦਿੱਤੀ ਗਈ ਸੀ ਪਰ ਸੰਤ ਸਮਾਜ, ਸਿੱਖ ਆਗੂਆਂ ਅਤੇ ਸਿੱਖ ਸੰਸਥਾਵਾਂ ਦੇ ਭਾਰੀ ਵਿਰੋਧ ਕਾਰਨ ਇਸਨੂੰ ਬਦਲ ਦਿੱਤਾ ਗਿਆ ਸੀ ।

ਸਿੱਖ ਜਥੇਬੰਦੀਆਂ ਵਲੋਂ ਬਾਦਲਕਿਆਂ ਦੀਆਂ ਭਾਈਵਾਲ ਧਾਰਮਿਕ ਅਤੇ ਸਮਾਜਿਕ ਸਿੱਖ ਸੰਸਥਾਵਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਹੁਣ ਇਹ ਫੈਂਸਲਾ ਲੈਣ ਦਾ ਵਕਤ ਹੈ ਕਿ ਤੁਸੀਂ ਸਿੱਖ ਕੌਮ ਦੇ ਕਾਤਲਾਂ ਦੇ ਟੋਲੇ ਦਾ ਸਾਥ ਦੇਣਾ ਹੈ ਜਾਂ ਆਪਣੇ ਭਰਾਵਾਂ ਦਾ ਸਾਥ ਦੇਣਾ ਹੈ।

ਜ਼ਿਕਰਯਯੋਗ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਨੂੰ ਭਾਰੀ ਤਸ਼ੱਦਦ ਕਰਨ ਮਗਰੋਂ ਝੂਠੇ ਪੁਿਲਸ ਮੁਕਾਬਲੇ ਵਿੱਚ ਸ਼ਹੀਦ ਕਰਨ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ ਪਰਮਦੀਪ ਸਿੰਘ ਗਿੱਲ ਨੂੰ ਵੀ ਕੁੱਝ ਸਾਲ ਪਹਿਲਾਂ ਬਾਦਲ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ ਗਿਆ ਸੀ , ਜਿਸ ਦੇ ਹੱਥ ਅਨੇਕਾਂ ਸਿੱਖ ਨੌਜਵਾਨਾਂ ਦੇ ਖੂਂਨ ਨਾਲ ਰੰਗੇ ਹੋਏ ਹਨ । ਸਾਲ 2009 ਵਿੱਚ ਅਕਾਲੀ ਦਲ ਪੰਚ ਪ੍ਰਧਾਨੀ ਤੇ ਜ਼ੁਲਮੀ ਕੁਹਾੜਾ ਚਲਾ ਕੇ ਇਸ ਗਿੱਲ ਨੇ ਬਾਦਲਕਿਆਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: