ਨਿਸ਼ਾਨ ਸਾਹਿਬ

ਵਿਦੇਸ਼

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਭੰਨ ਤੋੜ ਤੋਂ ਬਾਅਦ ਸਿੱਖ ਭਾਈਚਾਰੇ ਦੀ ਚਿੰਤਾ ਵਧੀ

By ਸਿੱਖ ਸਿਆਸਤ ਬਿਊਰੋ

December 11, 2015

ਕੈਲੀਫੋਰਨੀਆ (10 ਦਸੰਬਰ, 2015): ਬੀਤੇ ਦਿਨੀਂ ਲਾਸ ਏਾਜਲਸ ਦੇ ਗੁਰਦੁਆਰੇ ਵਿਚ ਭੰਨਤੋੜ ਦੀ ਕਾਰਵਾਈ ਨੂੰ ਸਿੱਖ ਆਗੂਆਂ ਵੱਲੋਂ ਬਰਨਾਰਡੀਨੋ ਦੀਆਂ ਹੱਤਿਆਵਾਂ ਦੀ ਪ੍ਰਤੀਕ੍ਰਿਆ ਵਜੋਂ ਵੇਖਿਆ ਜਾ ਰਿਹਾ ਹੈ।ਉਨ੍ਹਾਂ ਨੂੰ ਤੌਖਲਾ ਹੈ ਕਿ ਬੀਤੇ ਦਿਨੀਂ ਹੋਈਆਂ ਇਨ੍ਹਾਂ ਹੱਤਿਆਵਾਂ ਦੇ ਮੱਦੇ ਨਜ਼ਰ ਇਕ ਵਾਰ ਫਿਰ ਸਿੱਖਾਂ ਦੀ ਪਛਾਣ ਸ਼ੱਕ ਦੇ ਘੇਰੇ ਵਿਚ ਆ ਗਈ।

ਬਿਉਨੋ ਪਾਰਕ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਹ ਸਿੱਖ ਆਗੂਆਂ ਨਾਲ ਸੰਪਰਕ ਵਿਚ ਹੈ।ਗੁਰਦੁਆਰੇ ਦੇ ਪ੍ਰਧਾਨ ਇੰਦਰਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆਂ ਨੂੰ ਲੈ ਕੇ ਕਾਫ਼ੀ ਚਿੰਤਤ ਹਨ।ਇਹ ਨਫਰਤੀ ਅਪਰਾਧ ਹੈ ਤੇ ਇਹ ਬਰਨਾਰਡੀਨੋ ਹੱਤਿਆਵਾਂ ਦਾ ਨਤੀਜਾ ਹੈ।

ਦੱਸਣਯੋਗ ਹੈ ਕਿ ਸਿੱਖਾਂ ਨੂੰ ਆਪਣੀ ਪਛਾਣ ਕਾਰਨ ਪਹਿਲਾਂ ਵੀ ਕਈ ਵਾਰ ਨਫ਼ਰਤੀ ਅਪਰਾਧਾਂ ਦਾ ਸ਼ਿਕਾਰ ਹੋਣ ਪਿਆ ਹੈ।9/11 ਤੋਂ ਬਾਅਦ ਕਈ ਵਾਰ ਸਿੱਖ ਭਾਈਚਾਰੇ ਨੂੰ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ ਤੇ 9/11 ਤੋਂ ਬਾਅਦ ਪਹਿਲੀ ਨਫਰਤੀ ਹਿੰਸਾ ਵਿਚ ਐਰੀਜ਼ੋਨਾ ਵਿਚ ਇਕ ਸਿੱਖ ਦੀ ਹੱਤਿਆ ਕਰ ਦਿੱਤੀ ਗਈ ਸੀ।

ਧਰਮ ਤੇ ਸਿੱਖਿਆ ਬਾਰੇ ਸਿੱਖ ਕੌਾਸਲ ਦੇ ਚੇਅਰਮੈਨ ਡਾ: ਰਾਜਵੰਤ ਸਿੰਘ ਨੇ ਬੀਤੇ ਦਿਨ ਦੀ ਘਟਨਾ ਤੋਂ ਫੌਰੀ ਬਾਅਦ ਵਾਈਟ ਹਾਊਸ ਦੇ ਸੀਨੀਅਰ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਤੇ ਉਕਤ ਅਧਿਕਾਰੀਆਂ ਨੇ ਫੌਰੀ ਤੌਰ ‘ਤੇ ਗੁਰਦੁਆਰੇ ਦੇ ਪ੍ਰਧਾਨ ਇੰਦਰਜੋਤ ਸਿੰਘ ਨਾਲ ਗੱਲ ਕੀਤੀ।

ਇਸ ਤੋਂ ਇਲਾਵਾ ਵਾਈਟ ਹਾਊਸ ਨੇ ਇਸ ਮਾਮਲੇ ਨੂੰ ਜਾਂਚ ਲਈ ਗ੍ਰਹਿ ਵਿਭਾਗ ਕੋਲ ਸੌਾਪ ਦਿੱਤਾ ਹੈ।ਰਾਜਵੰਤ ਸਿੰਘ ਨੇ ਕਿਹਾ ਕਿ ਇਸ ਘਟਨਾ ਨਾਲ ਸਮੁੱਚੇ ਅਮਰੀਕਾ ਵਿਚ ਰਹਿੰਦੇ ਸਿੱਖ ਡੂੰਘੇ ਸਦਮੇ ਵਿਚ ਹਨ।ਸਾਰਿਆਂ ਨੂੰ ਚੌਕੰਨੇ ਕਰ ਦਿੱਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਸਥਾਨਕ ਪ੍ਰਸ਼ਾਸਕ ਨਾਲ ਸੰਪਰਕ ਵਿਚ ਰਹਿਣ ਲਈ ਅਪੀਲ ਕੀਤੀ ਹੈ।ਉਨ੍ਹਾਂ ਨੇ ਕਿਹਾ ਹਾਲ ਵਿਚ ਮੁਸਲਮਾਨ ਵਿਰੋਧੀ ਬਿਆਨਾਂ ਨਾਲ ਵੀ ਉਹ ਚਿੰਤਤ ਹਨ।ਇਸ ਨਾਲ ਅਮਰੀਕਾ ਵਿਚ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਿਖ਼ਲਾਫ਼ ਹਿੰਸਾ ਕਾਫ਼ੀ ਵੱਧ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: