ਉੱਤਰ ਪੂਰਬ ਦੇ ਇਲਾਕੇ ਨੂੰ ਜੋੜਦਾ ਇਲਾਕਾ 'ਚਿਕਨ ਨੈਕ'

ਕੌਮਾਂਤਰੀ ਖਬਰਾਂ

ਸਿੱਕਮ: ਚੀਨ ਨੇ ਡੋਕਲਾਮ ਖੇਤਰ ‘ਚ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ

By ਸਿੱਖ ਸਿਆਸਤ ਬਿਊਰੋ

October 06, 2017

ਨਵੀਂ ਦਿੱਲੀ: ਚੀਨੀ ਫੌਜ ਵਲੋਂ ਡੋਕਲਾਮ ਖੇਤਰ ‘ਚ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜੂਨ ਦੇ ਅੱਧ ‘ਚ ਭਾਰਤੀ ਫੌਜੀਆਂ ਨੇ ਸਿੱਕਮ ਸਰਹੱਦ ਪਾਰ ਕਰਕੇ ਚੀਨੀ ਇਲਾਕੇ ‘ਚ ਸੜਕ ਬਣਾਉਣ ਦਾ ਕੰਮ ਰੋਕ ਦਿੱਤਾ ਸੀ, ਜਿਸ ਤੋਂ ਬਾਅਦ ਦੋਵਾਂ ਮੁਲਕਾਂ ‘ਚ ਭਾਰੀ ਤਣਾਅ ਪੈਦਾ ਹੋ ਗਿਆ ਸੀ। ਚੀਨ ਨੇ ਭਾਰਤ ਨੂੰ ਆਪਣੇ ਫੌਜੀ ਹਟਾਉਣ ਜਾਂ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ ਜਿਸਤੋਂ ਬਾਅਦ ਭਾਰਤ ਨੇ ਆਪਣੇ ਫੌਜੀ ਉਥੋਂ ਹਟਾ ਲਏ ਸੀ।

ਇਸ ਸੜਕ ਨੂੰ ਬਹੁਤ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ ਕਿਉਂਕਿ ਸੜਕ ਭਾਰਤ ਦੀ ਮੁੱਖ ਜ਼ਮੀਨ ਦੇ ਉਸ ਟੁਕੜੇ ਕੋਲ ਬਣ ਰਹੀ ਸੀ ਜਿਸ ਨੂੰ ‘ਚਿਕਨ ਨੈਕ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਇਲਾਕਾ ਭਾਰਤ ਨੂੰ ਉੱਤਰ ਪੂਰਬੀ ਇਲਾਕਿਆਂ ਅਸਾਮ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਅਰੁਣਾਂਚਲ ਪ੍ਰਦੇਸ਼ ਆਦਿ ਨਾਲ ਜੋੜਦਾ ਹੈ। ਚੀਨ ਦੇ ਅਧਿਕਾਰੀਆਂ ਨੇ ਕਿਹਾ ਕਿ ਸੜਕ ਨਿਰਮਾਣ ਦਾ ਕੰਮ ਮੌਸਮ ਦੇ ਹਾਲਾਤ ‘ਤੇ ਨਿਰਭਰ ਕਰੇਗਾ।

ਸਬੰਧਤ ਖ਼ਬਰ: ਡੋਕਲਾਮ: ਭਾਰਤ ਵਲੋਂ ਆਪਣੀ ਫੌਜ ਪਿੱਛੇ ਹਟਾਈ ਗਈ, ਚੀਨ ਵੀ ਆਪਣੀ ਫੌਜ ਹਟਾਏਗਾ: ਮੀਡੀਆ ਰਿਪੋਰਟ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: