ਖਾਸ ਲੇਖੇ/ਰਿਪੋਰਟਾਂ

ਸਿੱਕਮ: ਜੈਵਿਕ ਖੇਤੀ ਕਰਨ ਵਾਲਾ ਸੂਬਾ

By ਸਿੱਖ ਸਿਆਸਤ ਬਿਊਰੋ

January 12, 2024

ਸਿੱਕਮ ਪੂਰੀ ਤਰ੍ਹਾਂ 100% ਜੈਵਿਕ ਖੇਤੀ ਵਾਲਾ ਸੂਬਾ ਬਣ ਕੇ ਦੂਜੇ ਖਿੱਤਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਹੈ। ਸਿੰਥੈਟਿਕ ਰਸਾਇਣਾਂ ਨੂੰ ਖ਼ਤਮ ਕਰਕੇ ਕੁਦਰਤ ਦੇ ਨਾਲ ਇਕਸੁਰ ਹੋ ਕੇ ਰਵਾਇਤੀ ਖੇਤੀ ਖਪਤਕਾਰਾਂ, ਕਿਸਾਨਾਂ ਅਤੇ ਮਿੱਟੀ ਲਈ ਵੀ ਸਿਹਤਮੰਦ ਅਤੇ ਸੁਰੱਖਿਅਤ ਹੈ। ਇਸ ਖੇਤਰ ਦੀ ਅਮੀਰ ਜੈਵ ਵਿਭਿੰਨਤਾ ਅਤੇ ਉਪਜਾਊ ਮਿੱਟੀ ਵਾਤਾਵਰਣ-ਅਨੁਕੂਲ ਕਾਸ਼ਤ ਲਈ ਸੰਪੂਰਨ ਮਾਹੌਲ ਦੇ ਰਹੀ ਹੈ।ਇਸ ਤੋਂ ਇਲਾਵਾ ਫਸਲੀ ਚੱਕਰ ਅਤੇ ਕੁਦਰਤੀ ਕੀਟ ਨਿਯੰਤਰਣ ਵਿਧੀਆਂ ਵੀ ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ।

ਸਿੰਥੈਟਿਕ ਕੀਟਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਤੋਂ ਬਚਣ ਨਾਲ, ਸਿੱਕਮ ਦੀ ਉਪਜ ਵਧੇਰੇ ਪੌਸ਼ਟਿਕ ਅਤੇ ਨੁਕਸਾਨਦੇਹ ਰਹਿੰਦ-ਖੂੰਹਦ ਤੋਂ ਮੁਕਤ ਹੋ ਗਈ ਹੈ। ਇਸ ਤੋਂ ਇਲਾਵਾ, ਸਿੱਕਮ ਰਾਜ ਦੇ ਕਿਸਾਨਾਂ ਨੇ ਹਮੇਸ਼ਾ ਆਪਣੇ ਆਪ ਨੂੰ ਜੈਵਿਕ ਅਭਿਆਸਾਂ ਨਾਲ ਜੋੜੇ ਰੱਖਿਆ ਹੈ ਜੋ ਕਿ ਜੈਵਿਕ ਖੇਤੀ ਪ੍ਰਣਾਲੀ ਦੀ ਚੋਣ ਅਤੇ ਵਿਸਤਾਰ ਕਰਨ ਦਾ ਇੱਕ ਵੱਡਾ ਕਾਰਨ ਹੈ। ਇਸ ਦੇ ਨਾਲ ਹੀ ਇੱਕ ਗੱਲ ਅਹਿਮ ਇਹ ਹੈ ਕਿ ਸਿੱਕਮ ਸਰਕਾਰ ਨੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸਨੇ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਉਤਸ਼ਾਹਿਤ ਕਰਨ ਲਈ ਵਿੱਤੀ ਪ੍ਰੋਤਸਾਹਨ, ਸਿਖਲਾਈ ਪ੍ਰੋਗਰਾਮ ਦਿੱਤੇ ਹਨ। ਸਿੱਕਮ ਵਿੱਚ ਜੈਵਿਕ ਖੇਤੀ ਲਈ ਉਗਾਈਆਂ ਜਾਣ ਵਾਲੀਆਂ ਕੁਝ ਪ੍ਰਮੁੱਖ ਫਸਲਾਂ ਵਿੱਚ ਸ਼ਾਮਲ ਹਨ:-ਇਲਾਇਚੀ,ਅਦਰਕ, ਹਲਦੀ, ਆਲੂ, ਸੇਬ, ਖੱਟੇ ਫਲ। ਜੈਵਿਕ ਖੇਤੀ ਕਰਨ ਦਾ ਫੈਸਲਾ ਵਾਤਾਵਰਨ ਸੰਭਾਲ ਵੱਲ ਨੂੰ ਪੁੱਟਿਆ ਇੱਕ ਅਹਿਮ ਕਦਮ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: