ਆਮ ਖਬਰਾਂ

ਕੇਂਦਰੀ ਮੰਤਰੀ ਸਿਮਰਤੀ ਇਰਾਨੀ ਨੇ ਦਿੱਲੀ ਯੂਨੀਵਰਸਿਟੀ ਨੂੰ ਆਪਣੀ ਡਿਗਰੀਆਂ ਜਨਤਕ ਕਰਨ ਤੋਂ ਰੋਕਿਆ

By ਸਿੱਖ ਸਿਆਸਤ ਬਿਊਰੋ

January 19, 2017

ਨਵੀਂ ਦਿੱਲੀ: ਕੇਂਦਰੀ ਮੰਤਰੀ ਸਿਮਰਤੀ ਇਰਾਨੀ ਦੀ ਵਿਦਿਅਕ ਯੋਗਤਾ ਨੂੰ ਲੈ ਕੇ ਜਾਰੀ ਵਿਵਾਦ ਦੇ ਦਰਮਿਆਨ ਸਕੂਲ ਆਫ ਓਪਨ ਲਰਨਿੰਗ (SOL) ਨੇ ਕੇਂਦਰੀ ਸੂਚਨਾ ਕਮੀਸ਼ਨ ਨੂੰ ਦੱਸਿਆ ਕਿ ਇਰਾਨੀ ਨੇ ਇਕ ਆਰ.ਟੀ.ਆਈ. ਅਰਜ਼ੀ ‘ਤੇ ਦਿੱਲੀ ਯੂਨੀਵਰਸਿਟੀ ਨੂੰ ਆਪਣੀ ਵਿਦਿਅਕ ਯੋਗਤਾ ਦਾ ਖੁਲਾਸਾ ਨਾ ਕਰਨ ਲਈ ਕਿਹਾ ਹੈ। ਕਮੀਸ਼ਨ ਨੇ ਸਕੂਲ ਆਫ ਓਪਨ ਲਰਨਿੰਗ ਨੂੰ ਇਰਾਨੀ ਦੇ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।

ਕਮਿਸ਼ਨ ਦੇ ਸਾਹਮਣੇ ਰਿਕਾਰਡ ਪੇਸ਼ ਕਰਨ ‘ਚ ਅਸਫਲ ਰਹਿਣ ਲਈ ਦਿੱਲੀ ਯੂਨੀਵਰਸਿਟੀ ਦੇ ਕੇਂਦਰੀ ਜਨ ਸੂਚਨਾ ਅਧਿਕਾਰੀ ਨੂੰ ਇਕ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਇਕ ਸ਼ਿਕਾਇਤਕਰਤਾ ਵਲੋਂ ਇਹ ਦੋਸ਼ ਲਾਉਣ ਕਿ ਇਰਾਨੀ ਨੇ 2004, 2011 ਅਤੇ 2014 ਦੀਆਂ ਚੋਣਾਂ ਲੜਨ ਤੋਂ ਪਹਿਲਾਂ ਦਾਖਲ ਹਲਫਨਾਮਿਆਂ ‘ਚ ਆਪਾ-ਵਿਰੋਧੀ ਜਾਣਕਾਰੀ ਦਿੱਤੀ ਸੀ, ਇਰਾਨੀ ਦੀਆਂ ਡਿਗਰੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ।

ਅਪ੍ਰੈਲ, 2004 ਲੋਕ ਸਭਾ ਚੋਣਾਂ ਲਈ ਆਪਣੇ ਹਲਫਨਾਮੇ ‘ਚ ਇਰਾਨੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਬੀ.ਏ. 1996 ‘ਚ ਦਿੱਲੀ ਯੂਨੀਵਰਸਿਟੀ (ਸਕੂਲ ਆਫ ਕਰਸਪੌਂਡੈਂਸ) ਤੋਂ ਕੀਤੀ, ਜਦਕਿ 11 ਜੁਲਾਈ 2011 ਦੇ ਇਕ ਹੋਰ ਹਲਫਨਾਮੇ ‘ਚ, ਜਦੋਂ ਉਸਨੇ ਗੁਜਰਾਤ ਤੋਂ ਰਾਜਸਭਾ ਚੋਣਾਂ ਲੜਨ ਲਈ ਕਾਗਜ਼ ਦਾਖਲ ਕੀਤੇ ਤਾਂ ਉਸ ਵਿਚ ਕਿਹਾ ਕਿ ਉਨ੍ਹਾਂ ਦੀ ਵਿਦਿਅਕ ਯੋਗਤਾ ਬੀ.ਕਾਮ ਸਾਲ ਪਹਿਲਾ ਹੈ। ਹਾਲਾਂਕਿ ਇਸ ਮਾਮਲੇ ਨੂੰ ਅਦਾਲਤ ਨੇ ਇਸ ਆਧਾਰ ‘ਤੇ ਖਾਰਜ ਕਰ ਦਿੱਤਾ ਗਿਆ ਸੀ ਕਿ ਸ਼ਿਕਾਇਤ ਦਾਖਲ ਕਰਨ ‘ਚ ਪਹਿਲਾਂ ਹੀ ਕਾਫੀ ਸਮਾਂ ਗੁਜ਼ਰ ਚੁਕਿਆ ਹੈ। ਹੁਣ ਇਹ ਮਾਮਲਾ ਕੇਂਦਰੀ ਸੂਚਨਾ ਕਮਿਸ਼ਨ ਕੋਲ ਪਿਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Simriti Irani Urges Delhi University #DU not to make public her Education Details …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: