ਖਾਸ ਖਬਰਾਂ

ਵਿਸ਼ੇਸ਼ ਦਸਤਾਵੇਜੀ: ਬਹਿਬਲ ਕਲਾਂ ਗੋਲੀ ਕਾਂਢ ਅਤੇ ਜਸਟਿਸ ਮਾਰਕੰਡੇ ਕਾਟਜੂ ਕਮਿਸ਼ਨ (ਵੀਡੀਓ ਵੇਖੋ)

By ਸਿੱਖ ਸਿਆਸਤ ਬਿਊਰੋ

February 15, 2016

ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ, ਜਿਸ ਵਿਚ ਦੋ ਸਿੱਖ ਨੌਜਵਾਨ ਪੁਲਿਸ ਗੋਲੀਬਾਰੀ ਵਿਚ ਮਾਰੇ ਗਏ ਸਨ, ਦੀ ਜਾਂਚ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ (Markandey Katju) ਦੀ ਅਗਵਾਈ ਵਾਲੇ ਲੋਕ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ। ਇਸ ਜਾਂਚ ਅਤੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਸਿੱਖ ਸਿਆਸਤ ਵਲੋਂ ਤਿਆਰ ਕੀਤੀ ਗਈ ਇਕ ਖਾਸ ਰਿਪੋਰਟ ਅੱਜ ਸਿੱਖ ਸਿਆਸਤ ਦੀਆਂ ਵੈਬਸਾਈਟਾਂ ਅਤੇ ਯੂ.-ਟਿਊਬ ਚੈਨਲ ਉੱਤੇ ਜਾਰੀ ਕੀਤੀ ਗਈ ਹੈ। ਤੁਸੀਂ ਇਸ ਰਿਪੋਰਟ ਨੂੰ ਹੇਠਾਂ ਦਿੱਤੇ Link ਰਾਹੀਂ ਵੇਖ ਸਕਦੇ ਹੋ। ਇਸ ਰਿਪੋਰਟ ਨੂੰ ਵੱਧ ਤੋਂ ਵੱਧ ਪਾਠਕਾਂ/ ਦਰਸ਼ਕਾਂ ਤੱਕ ਪਹੁੰਚਾਉਣ ਲਈ ਇਸ ਰਿਪੋਰਟ ਦਾ Link ਆਪਣੇ ਫੇਸਬੁੱਕ ਉੱਤੇ ਜਰੂਰ ਸਾਂਝਾ ਕਰੋ।

ਨੋਟ: ਟੀ. ਵੀ. ਚੈਨਲਾਂ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਇਸ ਰਿਪੋਰਟ ਨੂੰ ਆਪਣੇ ਤੌਰ ਉੱਤੇ ਹੀ ਯੂ-ਟਿਊਬ ਰਾਹੀਂ ਜਾਂ ਯੂ-ਟਿਊਬ ਤੋਂ ਲਾਹ ਕੇ ਟੀ. ਵੀ. ਉੱਤੇ ਨਾ ਚਲਾਇਆ ਜਾਵੇ। ਜੇਕਰ ਕੋਈ ਟੀ. ਵੀ. ਚੈਨਲ ਇਸ ਰਿਪੋਰਟ ਨੂੰ ਚਲਾਉਣਾ ਚਾਹੁੰਦਾ ਹੈ ਤਾਂ ਪਹਿਲਾਂ ਸਿੱਖ ਸਿਆਸਤ ਨਾਲ ਈ-ਮੇਲ ਪਤੇ news (at) sikhsiyasat (dot) net ਰਾਹੀਂ ਸੰਪਰਕ ਕੀਤਾ ਜਾਵੇ।

ਇਸੇ ਤਰ੍ਹਾਂ ਫੇਸਬੁੱਕ ਖਾਤੇ ਚਲਾਉਣ ਵਾਲੇ ਵੀਰਾਂ/ਭੈਣਾਂ ਨੂੰ ਵੀ ਬੇਨਤੀ ਹੈ ਕਿ ਇਸ ਰਿਪੋਰਟ ਨੂੰ ਸਿੱਖ ਸਿਆਸਤ ਦੇ ਯੂ-ਟਿਊਬ ਤੋਂ ਲਾਹ ਕੇ ਸਿੱਧੇ ਤੌਰ ਉੱਤੇ ਆਪਣੇ ਫੇਸਬੁੱਕ ਖਾਤਿਆਂ ਉੱਤੇ ਪਾਉਣ ਦੀ ਖੇਚਲ ਨਾ ਕਰੋ ਜੀ। ਜੇਕਰ ਤੁਸੀਂ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਖਾਤਿਆਂ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੀਡੀਓ ਦਾ ਯੂ-ਟਿਊਬ ਜਾਂ ਸਿੱਖ ਸਿਆਸਤ ਵੈਬਸਾਈਟ Link ਆਪਣੇ ਫੇਸਬੁੱਕ ਖਾਤਿਆਂ ਉੱਤੇ ਸਾਂਝਾਂ ਕਰ ਸਕਦੇ ਹੋ।

ਰਿਪੋਰਟ ਬਾਰੇ ਕਿਸੇ ਵੀ ਤਰ੍ਹਾਂ ਦੀ ਰਾਏ ਜਾਂ ਸੁਝਾਅ ਤੁਸੀਂ ਸਾਡੇ ਈ-ਮੇਲ feedback (at) sikhsiyasat (dot) com ਪਤੇ ਉੱਤੇ ਭੇਜ ਸਕਦੇ ਹੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: