ਵੀਡੀਓ

ਮੁਕਤੀ ਤੇ ਅਜ਼ਾਦੀ ਦਾ ਗੁਰਮਤਿ ਮਾਰਗ: ਸੇਵਾ, ਸਿਮਰਨ, ਬੇਗਮਪੁਰਾ ਤੇ ਹਲੇਮੀ ਰਾਜ ਹੀ ਗੁਲਾਮੀ ਤੋਂ ਮੁਕਤੀ ਦਾ ਰਾਹ ਤੇ ਜਾਮਨ

By ਸਿੱਖ ਸਿਆਸਤ ਬਿਊਰੋ

January 11, 2022

ਬਾਮਸੇਫ ਦੇ ਸੱਦੇ ਉੱਤੇ ਭਾਰਤ ਮੁਕਤੀ ਮੋਰਚਾ ਦੇ 11ਵੇਂ ਸਲਾਨਾ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਬਾਮਸੇਫ ਭਵਨ, ਪੂਨਾ, ਮਹਾਂਰਾਸ਼ਟਰ ਵਿਖੇ ਪਹੁੰਚੇ ਪੰਥ ਸੇਵਕ ਜਥਾ ਦੁਆਬਾ ਦੇ ਪੰਥ ਸੇਵਕ ਭਾਈ ਮਨਧੀਰ ਸਿੰਘ ਨੇ 28 ਦਸੰਬਰ 2021 ਨੂੰ ਸਮਾਗਮ ਦੇ ਉਦਘਾਨਟੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਗੁਰਮਤਿ ਵਿਚ ਗੁਲਾਮੀ ਤੋਂ ਮੁਕਤੀ ਲਈ ਸੇਵਾ ਅਤੇ ਸਿਮਰਨ ਦੀ ਬਿਧ ਅਤੇ ਆਦਰਸ਼ ਸਮਾਜ ‘ਬੇਗਮਪੁਰਾ’ ਤੇ ਆਦਰਸ਼ ਰਾਜ ‘ਹਲੇਮੀ ਰਾਜ’ ਦੇ ਸਿਧਾਂਤ ਬਖਸ਼ਿਸ਼ ਕੀਤੇ ਹਨ। ਭਾਈ ਮਨਧੀਰ ਸਿੰਘ ਹੋਰਾਂ ਦੀ ਤਕਰੀਰ ਅਸੀਂ ਇਥੇ ਸਿੱਖ ਸਿਆਸਤ ਦੇ ਸਰੋਤਿਆ/ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: