ਅਗਨ ਭੇਟ ਹੋਏ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ

ਸਿੱਖ ਖਬਰਾਂ

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਗੁਰੂ ਦੋਖੀਆਂ ਨੇ ਕੀਤਾ ਅਗਨ ਭੇਟ

By ਸਿੱਖ ਸਿਆਸਤ ਬਿਊਰੋ

March 12, 2016

ਮੱਤੇਵਾਲ (12 ਮਾਰਚ, 2016): ਬੀਤੀ ਦਰਮਿਆਨੀ ਰਾਤ ਨਜਦੀਕੀ  ਪਿੰਡ ਰਾਮ ਦੀਵਾਲ਼ੀ ਮੁਸਲਮਾਨਾ ਦੀ ਥਾਣਾ ਮੱਤੇਵਾਲ ਜਿਲ੍ਹਾ ਅੰਮ੍ਰਿਤਸਰ ਵਿੱਚ ਤਿੰਨ ਵਿਅਕਤੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਅਗਨ ਭੇਂਟ ਕਰ ਦਿੱਤੇ ਗਏ।

ਰਾਮਦੀਵਾਲੀ ਮੁਸਲਮਾਨਾ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਪਿੰਡ ਦੇ ਹੀ 3 ਸ਼ਰਾਰਤੀ ਅਨਸਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪਾ ਤੇ 10 ਗੁਟਕਾ ਸਾਹਿਬ ਨੁੰ ਅਗਨ ਭੇਂਟ ਕੀਤਾ। ਪਿੰਡ ਵਾਸੀਆਂ ਨੇ ਦੋਸ਼ੀਆਂ ਨੂੰ ਮੌਕੇ ‘ਤੇ ਕਾਬੂ ਕਰ ਲਿਆ ਹੈ। ਪੁਲਿਸ ਦੋਸ਼ੀਆਂ ਤੋਂ ਪੁੱਛਗਿਛ ਕਰ ਰਹੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਧੂਲਕਾ ਦੇ ਭਾਈ ਬਲਬੀਰ ਸਿੰਘ ਮੁੱਛਲ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਹੀ ਪ੍ਰੇਮ ਟੀਟੂ, ਰਾਜੂ ਮਸ਼ੀਹ ਅਤੇ ਸਮਸ਼ੇਰ ਨਾਮਕ ਤਿੰਨ ਵਿਅਕਤੀਆਂ ਨੇ 12 ਮਾਰਚ 2016 ਨੂੰ ਰਾਤ ਦੇ 12.30 ਵਜੇ ਪਿੰਡ ਦੇ ਗੁਰਦੁਆਰੇ ਸਾਹਿਬ ਅੰਦਰ ਦਾਖਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕੀਤੇ। ਇਹਨਾ ਦੋਸ਼ੀਆਂ ਨੇ ਪਾਸੇ ਤੇ ਬਣੇ ਖਾਨੇ ਵਿਚੋਂ ਪੋਥੀਆਂ ਚੁੱਕ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਰੱਖ ਕੇ ਸਰੂਪ ਅਗਨ ਭੇਂਟ ਕੀਤੇ ਹਨ।

ਜਿਵੇਂ ਹੀ ਇਸ ਮੰਦਭਾਗੀ ਘਟਨਾ ਦਾ ਪਤਾ ਲੱਗਿਆ, ਵੱਖ-ਵੱਖ ਥਾਵਾਂ ਤੋਂ ਸਿੱਖ ਸੰਗਤਾਂ ਵਾਹੋ-ਦਾਹੀ ਮੱਤੇਵਾਲ ਨੂੰ ਆ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: