ਗਿਆਨੀ ਗੁਰਬਚਨ ਸਿੰਘ (ਪੁਰਾਣੀ ਫੋਟੋ)

ਸਿੱਖ ਖਬਰਾਂ

ਬਾਦਲ ਦਲ ਦੇ ਆਗੂ ਵੱਲੋਂ ਢਾਡੀ ਜੱਥੇ ਨੂੰ ਰੋਕਣਾ ਪੰਥਕ ਰਵਾਇਤਾਂ ਦੀ ਤੌਹੀਨ: ਗਿਆਨੀ ਗੁਰਬਚਨ ਸਿੰਘ

By ਸਿੱਖ ਸਿਆਸਤ ਬਿਊਰੋ

February 11, 2016

ਅੰਮਿ੍ਤਸਰ (10 ਫਰਵਰੀ, 2016): ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ ‘ਚ ਇਤਿਹਾਸਕ ਵਾਰਾਂ ਸੁਣਾਉਣ ਵਾਲੇ ਢਾਡੀ ਸਤਿਕਾਰਤ ਰੁਤਬਾ ਰੱਖਦੇ ਹਨ ਤੇ ਉਨ੍ਹਾਂ ਨੂੰ ਬਾਦਲ ਦਲ ਦੇ ਆਗੂ ਵੱਲੋਂ ਇੰਜ ਅੱਧਵਿਚਾਲੇ ਰੋਕਣਾ ਪੰਥਕ ਰਿਵਾਇਤਾਂ ਦੀ ਤੌਹੀਨ ਹੈ । ਉਨ੍ਹਾਂ ਕਿਹਾ ਕਿ ਇਸ ਸਬੰਧੀ ਲਿਖਤੀ ਸ਼ਿਕਾਇਤ ਆਉਣ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ ।

ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਮੂਹਰੇ ਵਾਰਾਂ ਸੁਣਾਉਣ ਵਾਲੇ ਢਾਡੀ ਤੋਂ ਬਾਦਲ ਦਲ ਦੇ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਖੋਹੇ ਮਾਈਕ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ, ਜਿਥੇ ਬੀਤੇ ਕੱਲ੍ਹ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਇਸ ਘਟਨਾ ‘ਤੇ ਰੋਸ ਪ੍ਰਗਟਾਇਆ ਗਿਆ ਉਥੇ ਸ਼ੋ੍ਰਮਣੀ ਕਮੇਟੀ ਅੰਤਿ੍ੰਗ ਦੇ ਇਕ ਪ੍ਰਮੁੱਖ ਮੈਂਬਰ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਲੋਂ ਮਾਮਲੇ ‘ਚ ਦਖ਼ਲ ਦੀ ਮੰਗ ਵੀ ਕੀਤੀ ।

ਇਸ ਬਾਰੇ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਦੇ ਮੈਂਬਰ ਕਰਨੈਲ ਸਿੰਘ ਪੰਜੌਲੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ੋ੍ਰਮਣੀ ਕਮੇਟੀ ਪਾਸੋਂ ਅਖਬਾਰੀ ਸੂਚਨਾ ਤਹਿਤ ਮੰਗ ਕੀਤੀ ਗਈ ਸੀ ।

ਇਸੇ ਬਾਰੇ ਪ੍ਰਧਾਨ ਸ਼ੋ੍ਰਮਣੀ ਕਮੇਟੀ ਅਵਤਾਰ ਸਿੰਘ ਨੇ ਜਿੱਥੇ ਪੰਥਕ ਪ੍ਰਚਾਰਕਾਂ ਨੂੰ ਸੇਵਾ ਦੀ ਮਰਯਾਦਾ ਕਾਇਮ ਰੱਖਦਿਆਂ ਕਿਸੇ ਵਿਸ਼ੇਸ਼ ਧਿਰ ਜਾਂ ਪਾਰਟੀ ਖਿ਼ਲਾਫ਼ ਸੰਗਤ ਮੂਹਰੇ ਤਿੱਖੇ ਸ਼ਬਦ ਵਰਤਣ ਤੋਂ ਗੁਰੇਜ ਦੀ ਸਲਾਹ ਦਿੱਤੀ ਹੈ, ਉਥੇ ਉਨ੍ਹਾਂ ਲੰਗਾਹ ਦੀ ਮਾਮਲੇ ‘ਚ ਕੀਤੀ ਕਰਤੂਤ ਨੂੰ ਵੀ ਗੈਰ-ਵਾਜਬ ਦੱਸਿਆ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: