ਅਸਟਰੇਲੀਆ: ਕੱਲ੍ਹ ਮੈਲਬਰਨ ਦੇ ਪੱਛਮ ਇਲਾਕੇ ਸਨਸ਼ਾਈਨ ਵਿਖੇ ਇੱਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਵਿਲੇਜ ਸਿਨੇਮਾਘਰ ਦੇ ਸਾਹਮਣੇ, ਆ ਰਹੀ ਵਿਵਾਦਿਤ ਫਿਲਮ ਦਾਸਤਾਨ-ਏ-ਮੀਰੀ-ਪੀਰੀ ਵਿਰੁੱਧ ਇੱਕ ਵੱਡਾ ਰੋਸ ਮੁਜਹਾਰਾ ਕੀਤਾ ਗਿਆ।
ਸਿੱਖ ਜੱਥੇਬੰਦੀਆਂ, ਗੁਰਦੁਆਰੇ ਤੇ ਅਨੇਕਾਂ ਸੰਗਤਾਂ ਦਾ ਕਹਿਣਾ ਸੀ ਕਿ ਸਿੱਖ ਧਰਮ ਦੀ ਹੋਂਦ ਤੇ ਵਿਲੱਖਣਤਾ ਸ਼ਬਦ ਤੋ ਹੀ ਸ਼ੁਰੂ ਹੁੰਦੀ ਹੈ, ਜਿਸ ਤਰ੍ਹਾਂ ਗੁਰੂ ਸਾਹਿਬ ਫੁਰਮਾਉਂਦੇ ਹਨ ਰਾਗ ਗੋਂਡ ਮ: 5 ਗੁਰ ਕੀ ਮੂਰਤਿ ਮਨ ਮਹਿ ਧਿਆਨੁ।। ਸੋ ਓਹਨਾਂ ਦਾ ਕਹਿਣਾ ਸੀ ਕਿ ਸਿੱਖ ਸਾਖੀ ਪਰੰਪਰਾਂ ਨੂੰ ਛੱਡ ਇਸ ਆਧੁਨਿਕਤਾ ਦੇ ਜਾਲ ਵਿੱਚ ਫਸ ਪੈਸੇ ਦੇ ਪੁਜਾਰੀਆਂ ਵੱਸ ਪੈ ਰਹੇ ਹਨ ਅਤੇ ਵੱਖ ਵੱਖ ਸਮਿਆਂ ਤੇ ਜਾਣੇ ਅਣਜਾਣੇ ਵਿੱਚ ਸਿੱਖੀ ਦੇ ਸਿਧਾਂਤਾਂ ਉਤੇ ਹਮਲੇ ਹੁੰਦੇ ਰਹਿੰਦੇ ਹਨ ਭਾਂਵੇ ਓੁਹ ਸਰਸੇ ਵਾਲੇ ਸਾਧ ਨੇ ਗੁਰੂ ਦੀ ਨਕਲ ਕੀਤੀ ਹੋਵੇਂ ਭਾਂਵੇ ਓਹ ਗੁਰੂ ਸਾਹਿਬ ਨੂੰ ਤਕਨੀਕ ਦੀ ਵਰਤੋਂ ਨਾਲ ਨਾਟਕੀ ਰੂਪ ਵਿੱਚ ਪੇਸ਼ ਕੀਤਾ ਹੋਵੇ ।
ਪਰ ਮੈਲਬਰਨ ਦੀਆਂ ਤਕਰੀਬਨ ਸਾਰੀਆਂ ਹੀ ਸਿੱਖ ਜੱਥੇਬੰਦੀਆਂ ਨੇ ਸੰਗਤ ਦੇ ਸਹਿਯੋਗ ਸਦਕਾ ਇੱਕ ਮਤਾ ਸੰਨ ੨੦੧੮ ਵਿੱਚ ਪਾਸ ਕੀਤਾ ਸੀ ਜਿਸ ਵਿੱਚ ਗੁਰੂ ਸਾਹਿਬਨ, ਓੁਹਨਾਂ ਦੇ ਪਰਿਵਾਰ, ਮਹਾਂਪੁਰਖਾਂ ਉਤੇ, ਸਿੱਖ ਸਾਖੀਆਂ ਉੱਤੇ ਤੇ ਸਿੱਖ ਸੰਸਕਾਰਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਫਿਲਮ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸੋ ਕੱਲ੍ਹ ਦੇ ਇਸ ਵਿਰੋਧ ਵਿੱਚ ਭਾਰੀ ਮੀਂਹ ਝੱਖੜ ਤੇ ਕੜਾਕੇ ਦੀ ਠੰਡ ਦੇ ਬਾਵਜੂਦ ਸਿੱਖੀ ਤੇ ਪਹਿਰਾ ਦਿੱਤਾ ਗਿਆ ਤੇ ਸਿਨੇਮਾਘਰ ਦੇ ਪ੍ਰਬੰਧਕਾਂ ਨੂੰ ਲਿਖਤੀ ਮਤੇ ਦੀ ਕਾਪੀ ਤੇ ਹੋਰ ਇਸ ਬਾਬਤ ਜਾਣਕਾਰੀ ਮੁਹਇਆ ਕਰਵਾਈ ਗਈ।
ਜਿਸ ਬਾਬਤ ਓੁਹਨਾਂ ਇਸ ਵਿਸ਼ੇ ਤੇ ਗੰਭੀਰਤਾ ਜਤਾਈ ਤੇ ਇੱਕ ਦੋ ਦਿਨਾ ਵਿੱਚ ਸਿੱਖ ਨੁੰਮਾਇਦਿਆਂ ਨਾਲ ਬੈਠਕ ਵੀ ਬੁਲਾਈ ਹੈ। ਜਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਚਲ ਰਹੇ ਵਿਰੋਧਾਂ ਕਾਰਣ ਅਕਾਲ ਤਖਤ ਸਾਹਿਬ ਦੇ ਪ੍ਰਬੰਧਕ ਗਿਆਨੀ ਹਰਪ੍ਰੀਤ ਸਿੰਘ ਤੋਂ ਸੰਤ ਬਾਬਾ ਅਵਤਾਰ ਜੀ ਦਲ ਬਾਬਾ ਬਿਧੀ ਚੰਦ ਜੀ ਨੇ ਵੀ ਇਸ ਤੇ ਰੋਕ ਦੀ ਮੰਗ ਕੀਤੀ ਹੈ।