ਖਾਸ ਖਬਰਾਂ

ਫਗਵਾੜਾ ਵਿਖੇ ਦਲਿਤਾਂ ਅਤੇ ਸ਼ਿਵ ਸੈਨਾ ਦੇ ਟਕਰਾਰ ਤੋਂ ਬਾਅਦ ਸਰਕਾਰ ਨੇ ਦੋਆਬਾ ‘ਚ ਇੰਟਰਨੰਟ ਬੰਦ ਕੀਤਾ

By ਸਿੱਖ ਸਿਆਸਤ ਬਿਊਰੋ

April 14, 2018

ਚੰਡੀਗੜ: ਬੀਤੇ ਰਾਤ ਦਲਿਤਾਂ ਅਤੇ ਸ਼ਿਵ ਸੈਨਾ ਕਾਰਕੁਨਾਂ ਦੇ ਟਕਰਾਰ ਤੋਂ ਬਾਅਦ ਫਗਵਾੜੇ ਦਾ ਮਾਹੌਲ ਤਨਾਪੂਰਨ ਬਣਿਆ ਹੋਇਆ ਹੈ।ਰਿਪੋਰਟਾਂ ਅਨੁਸਾਰ ਸ਼ਿਵ ਸੈਨਾ ਕਾਰਕੁਨਾਂ ਵੱਲੋ ਚਲਾਈ ਗੋਲੀਬਾਰੀ ਨਾਲ 2 ਦਲਿਤ ਕਾਰਕੁਨਾਂ ਜ਼ਖ਼ਮੀ ਹੋਏ। ਜਿਸ ਵਿੱਚੋ ਇੱਕ ਦੇ ਸਿਰ ਵਿੱਚ ਗੋਲੀ ਲੱਗੀ ਹੈ।ਇਸ ਕਾਰਨ ਅੱਜ ਫਗਵਾੜਾ ਦੇ ਬਜ਼ਾਰ ਅਤੇ ਆਵਾਜਾਈ ਬੰਦ ਰਹੀ।

ਇਸ ਕਾਰਨ ਪੰਜਾਬ ਸਰਕਾਰ ਨੇ ਦੋਆਬੇ ਵਿੱਚ ਮੋਬਾਇਲ ਇੰਟਰਨੰਟ ਸੇਵਾਵਾਂ ਬੰਦ ਕਰ ਦਿੱਤੀਆ ਹਨ।ਸਰਕਾਰ ਵੱਲੋ ਕਿਹਾ ਗਿਆ ਹੈ ਕਿ ਹਲਾਤ ਨੂੰ ਕਾਬੂ ਵਿੱਚ ਰੱਖਣ ਲਈ ਕੀਤਾ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਐਸ.ਐਸ.ਪੀ ਕਪੂਰਥਲਾ ਅਤੇ ਡੀ.ਸੀ ਕਪੂਰਥਲਾ ਨੇ ਬੈਠਕ ਤੋਂ ਬਾਅਦ ਕਿਹਾ ਕਿ 7 ਦਿਨਾਂ ਦੇ ਅੰਦਰ ਜਾਂਚ ਪੜਤਾਲ ਕਰਕੇ ਅਗਲੀ ਕਾਰਵਾਰੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਗੋਲ ਚੌਕ ’ਚ ਕੱਲ ਦੇਰ ਰਾਤ ਦਲਿਤ ਜਥੇਬੰਦੀਆਂ ਵੱਲੋਂ ਡਾ. ਬੀ.ਆਰ. ਅੰਬੇਦਕਰ ਦੀ ਫੋਟੋ ਵਾਲਾ ਬੋਰਡ ਲਗਾ ਕੇ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਦੇ ਮਾਮਲੇ ’ਤੇ ਦੋ ਧਿਰਾਂ ਦਰਮਿਆਨ ਪਥਰਾਉ ਤੇ ਗੋਲੀ ਚੱਲਣ ਕਾਰਨ 2 ਵਿਅਕਤੀ ਜ਼ਖ਼ਮੀ ਹੋਏ ਸੀ। ਇਸ ਦੌਰਾਨ ਹੋਈ ਹਿੰਸਾ ਵਿਚ ਭੜਕੇ ਲੋਕਾਂ ਨੇ 6 ਸਕੂਟਰ ਅਤੇ ਇਕ ਕਾਰ ਭੰਨ ਦਿੱਤੀ।

ਇਸ ਮੌਕੇ ਬਣੀ ਸਥਿਤੀ ਦੌਰਾਨ ਪੁਲਿਸ ਨੇ ਗੋਲੀ ਚਲਾ ਕੇ ਦੋਵਾਂ ਧਿਰਾਂ ਨੂੰ ਤਿਤਰ-ਬਿਤਰ ਕੀਤਾ। ਜਾਣਕਾਰੀ ਮੁਤਾਬਕ ਦਲਿਤ ਜਥੇਬੰਦੀਆਂ ਵੱਲੋਂ ਬੋਰਡ ਲਗਾਉਣ ਮੌਕੇ ਸ਼ਿਵ ਸੈਨਾ ਸਮੇਤ ਕਈ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਏਡੀਸੀ ਬਬੀਤਾ ਕਲੇਰ ਅਤੇ ਐਸਡੀਐਮ ਜੋਤੀ ਬਾਲਾ ਵੀ ਮੌਕੇ ’ਤੇ ਪੁੱਜੇ ਤੇ ਕਿਹਾ ਕਿ ਇਸ ਕਾਰਵਾਈ ਲਈ ਕੋਈ ਸਰਕਾਰੀ ਮਨਜ਼ੂਰੀ ਨਹੀਂ ਹੈ। ਇਸ ਵਿਰੋਧ ਦੌਰਾਨ ਬਣੇ ਟਕਰਾਅ ਦੇ ਮਾਹੌਲ ਵਿਚ ਪਥਰਾਓ ਸ਼ੁਰੂ ਹੋ ਗਿਆ ਤੇ ਫਿਰ ਸ਼ਿਵ ਸੈਨਾ ਵਾਲਿਆਂ ਨੇ ਗੋਲੀਆਂ ਚਲਾ ਦਿੱਤੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: