
ਘੱਲੂਘਾਰਾ ਜੂਨ 1984 ਤੋਂ ਬਾਅਦ ਪਿੰਗਲਵਾੜੇ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਵੱਲੋਂ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਪਦਮ ਸ਼੍ਰੀ ਦਾ ਸਨਮਾਨ ਵਾਪਸ ਕਰ ਦਿੱਤਾ ਗਿਆ।
ਖੁਸ਼ਵੰਤ ਸਿੰਘ ਹੁਣੇ ਅੰਮ੍ਰਿਤਸਰ ਤੋਂ ਵਾਪਸ ਆਇਆ ਹੈ। ਉਹਦੇ ਸਾਹਾਂ ਵਿੱਚ ਗੁੱਸੇ ਦੀਆਂ ਲਪਟਾਂ ਉੱਠ ਰਹੀਆਂ ਨੇ। “ਤਿੰਨ ਸੌ ਗੋਲੀਆਂ ਲੱਗੀਆਂ ਨੇ ਦਰਬਾਰ ਸਾਹਿਬ ’ਤੇ। ਇਕ ਅੰਨ੍ਹਾ ਰਾਗੀ ਅਮਰੀਕ ਸਿੰਘ ਅੰਦਰ ਬੈਠਾ ਸੀ, ਉਹਨੂੰ ਉਥੇ ਹੀ ਗੋਲੀ ਲੱਗੀ।
ਕੋਈ ਵੀ ਸਰਕਾਰ ਹੋਵੇ, ਚਾਹੇ ਉਹ ਇੱਕ ਪੁਰਖੀ ਹੋਵੇ ਚਾਹੇ ਬਹੁ ਪੁਰਖੀ, ਉਸਦਾ ਮੁੱਖ ਕਰਤੱਵ ਦੇਸ਼ ਕੌਮ ਦੇ ਸਭਿਆਚਾਰ ਤੇ ਤਾਰੀਖੀ ਸਰਮਾਏ ਦੀ ਹਿਫਾਜ਼ਤ ਕਰਨਾ ਹੁੰਦਾ ਹੈ। ਸਾਡੇ ਪੁਰਾਣੇ ਇਤਿਹਾਸ ਵਿੱਚ ਇਸ ਕਿਸਮ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਅਨੇਕਾਂ ਪੜ੍ਹੇ ਲਿਖੇ ਰਾਜੇ, ਰਾਣੇ ਤੇ ਰਹੀਸ ਜੋ ਪਰਜਾ ਨੂੰ ਆਪਣੀ ਸਮਝਦੀ ਰਹੇ, ਹਮੇਸ਼ਾ ਇਸ ਅਸੂਲ ਦਾ ਪਾਲਣ ਕਰਦੇ ਰਹੇ ਸਨ।
ਸੰਸਾਰ ਕੋਈ ਲਾਚੀਆਂ ਦਾ ਬਾਗ ਨਹੀਂ ਜਿਥੇ ਹਰ ਤਰਫੋਂ ਖੁਸ਼ਬੂ ਰੂਪੀ ਹਵਾ ਦੇ ਹੀ ਝੋਂਕੇ ਆਉਣ। ਉਤਰਾਅ ਚੜਾਅ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ ਤੇ ਜ਼ਿੰਦਗੀ ਨੂੰ ਸਹੀ ਅਰਥਾਂ ਵਿਚ ਜਿਉਣਾ ਵੀ ਇਕ ਅਦਾ ਹੈ। ਹਰ ਇਕ ਮਨੁੱਖ ਜ਼ਿੰਦਗੀ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਤੇ ਸੰਸਰ ਵਿਚ ਵਿਚਰਦਾ ਹੈ।
"ਨਵਾਂ ਘੱਲੂਘਾਰਾ" ਜੂਨ 1984 ਵਿਚ ਕੀਤੇ ਗਏ ਭਾਰਤੀ ਫੌਜ ਦੇ ਹਮਲੇ ਬਾਰੇ ਪੰਜਾਬੀ ਦੇ ਕਵੀ ਅਫਜ਼ਲ ਅਹਿਸਨ ਰੰਧਾਵਾ ਵੱਲੋਂ ਲਿਖੀ ਗਈ ਕਵਿਤਾ ਹੈ। ਅਸੀਂ ਇਥੇ ਤੁਹਾਡੇ ਨਾਲ ਇਸ ਕਵਿਤਾ ਦਾ ਲਿਖਤੀ ਰੂਪ (ਹੇਠਾਂ) ਸਾਂਝਾ ਕਰਨ ਤੋਂ ਇਲਾਵਾ ਇਸ ਦਾ ਆਵਾਜ਼ ਰੂਪ (ਕਵੀ ਦੀ ਆਪਣੀ ਆਵਾਜ਼ ਵਿਚ) ਵੀ ਸਾਂਝਾ ਕਰ ਰਹੇ ਹਾਂ।
ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣ ਤੋਂ ਬਾਅਦ 3 ਜੂਨ ਦੀ ਸ਼ਾਮ ਨੂੰ ਫੌਜ, ਬੀ.ਐੱਸ.ਐੱਫ., ਸੀ.ਆਰ.ਪੀ.ਐੱਫ, ਪੰਜਾਬ ਪੁਲਸ ਤੇ ਖੁਫੀਆਂ ਏਜੰਸੀਆਂ ਦੇ ਉਚ ਅਧਿਕਾਰੀਆਂ ਦੀ ਸ੍ਰੀ ਅੰਮ੍ਰਿਤਸਰ ਛਾਉਣੀ ਅੰਦਰ ਉਚੇਚੇ ਤੌਰ ’ਤੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਅੰਦਰ ਇਕ ਅਤਿ ਅਹਿਮ ਮੀਟਿੰਗ ਬੁਲਾਈ ਗਈ।
ਦੇਸ਼ ਦੀ ਵੰਡ ਵਿੱਚ ਭੋਗੇ ਦੁਖਾਂਤ ਤੋਂ ਬਾਅਦ ਜੂਨ 1984 ਵਿੱਚ ਵਾਪਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਘਟਨਾ ਪੰਜਾਬ ਲਈ ਸਭ ਤੋਂ ਵੱਧ ਮਹੱਤਵਪੂਰਨ ਘਟਨਾ ਹੈ, ਜਿਸ ਦਾ ਮਾੜਾ ਪ੍ਰਭਾਵ ਪੰਜਾਬ ਦੇ ਜਨ ਜੀਵਨ ’ਤੇ ਸਦੀਆਂ ਤੱਕ ਮਹਿਸੂਸ ਕੀਤਾ ਜਾਂਦਾ ਰਹੇਗਾ। ਪਰ ਇਸ ਮਹੱਤਵਪੂਰਨ ਘਟਨਾ ਦੇ ਅਸਲੀ ਹਾਲਾਤ ਤੋਂ ਜਨਤਾ ਨੂੰ ਜਾਣੂੰ ਕਰਵਾਉਣ ਦਾ ਕੋਈ ਸਾਰਥਕ ਯਤਨ ਨਹੀਂ ਹੋਇਆ।
ਘੱਲੂਘਾਰਾ ਜੂਨ 1984 (ਜਿਸ ਨੂੰ ਸਰਕਾਰ ਨੇ ਬਲਿਊ ਸਟਾਰ ਉਪਰੇਸ਼ਨ ਦਾ ਨਾਂ ਦਿੱਤਾ ਸੀ) ਨੂੰ ਹਰ ਸਾਲ ਯਾਦ ਕਰਨਾ ਠੀਕ ਹੈ, ਪਰ ਕੇਵਲ ਜ਼ਖਮ ਵਜੋਂ ਨਹੀਂ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੂਨ '84 ਦੇ ਸਮੂਹ ਸ਼ਹੀਦਾਂ ਦੀ ਯਾਦ ਦਿਲ ਹਿਰਦਿਆਂ ਵਿਚ ਵਸਾਉਂਦਿਆਂ ਘਰਾਂ ਵਿਚ ਬੈਠ ਕੇ ਗੁਰਬਾਣੀ ਦਾ ਪਾਠ ਕਰਨ, ਜਾਪ ਕਰਨ ਅਤੇ ਅਰਦਾਸ ਵਿਚ ਜੁੜਦਿਆਂ ਘੱਲੂਘਾਰਾ ਹਫ਼ਤਾ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਮਨਾਉਣ ਦੀ ਦੁਨੀਆ ਭਰ 'ਚ ਵੱਸਦੀਆਂ ਸਿੱਖ ਸੰਗਤਾਂ ਨੂੰ ਸਨਿਮਰ ਬੇਨਤੀ ਕੀਤੀ ਹੈ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਅੱਜ ਇੱਕ ਅਹਿਮ ਬੈਠਕ ਤੋਂ ਬਾਅਦ ਇਹ ਬਿਆਨ ਜਾਰੀ ਕੀਤਾ ਹੈ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਬਾਦਲ ਦਲੀਏ ਤੇ ਆਮ ਆਦਮੀ ਪਾਰਟੀ ਦੇ ਆਗੂ ਵਿਧਾਨ ਸਭਾ ਅਤੇ ਪਾਰਲੀਮੈਂਟ ਵਿੱਚ ਜੱਲ੍ਹਿਆਵਾਲੇ ਬਾਗ ਕਾਂਡ ਬਾਰੇ ਬਰਤਾਨੀਆਂ ਸਰਕਾਰ ਨੂੰ ਮੁਆਫੀ ਮੰਗਣ ਬਾਰੇ ਕਹਿ ਰਹੇ ਹਨ ਪਰ ਕੁੱਝ ਕੁ ਗਜ ਦੀ ਦੂਰੀ ਤੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਕੇ ਹਜਾਰਾਂ ਨਿਰਦੋਸਾਂ ਦੇ ਕਤਲਾਂ ਬਾਰੇ ਜੁਬਾਨ ਨਹੀ ਖੋਲਦੇ ਅਤੇ ਨਾਂ ਹੀ ਪੜਤਾਲ ਦੀ ਮੰਗ ਕਰਦੇ ਹਨ।
« Previous Page — Next Page »