Tag Archive "%e0%a8%b8%e0%a8%bf%e0%a9%b1%e0%a8%96-%e0%a8%ab%e0%a9%88%e0%a8%a1%e0%a8%b0%e0%a9%87%e0%a8%b8%e0%a8%bc%e0%a8%a8-%e0%a8%85%e0%a8%b8%e0%a8%9f%e0%a9%8d%e0%a8%b0%e0%a9%87%e0%a8%b2%e0%a9%80%e0%a8%86"

ਕਰੇਗੀਬਰਨ ਗੁਰੁਦੁਆਰਾ ਵਿਖੇ ਮਨਮਤ ਦੀਆਂ ਕਾਰਵਾਈਆਂ ਤੋਂ ਸੰਗਤਾਂ ਨਾ-ਖੁਸ਼

ਕਰੇਗੀਬਰਨ (6 ਨਵੰਬਰ, 2011): ਅੱਜ ਗੁਰੂਦੁਆਰਾ ਸ੍ਰੀ ਗੁਰੁ ਸਿੰਘ ਸਭਾ ਕਰੇਗੀਬਰਨ ਜੋ ਕਿ ਅਸਟ੍ਰੇਲੀਆ ਦੇ ਪ੍ਰਮੁਖ ਗੁਰੂਦੁਆਰਿਆਂ ਵਿੱਚੋਂ ਇਕ ਹੈ, ਵਿੱਚ ਹਾਜਿਰ ਸੂਝਵਾਨ ਦਰਦੀ ਸਿੱਖਾਂ ਦੇ ਮਨਾਂ ਨੂੰ ਉਸ ਸਮੇਂ ਭਾਰੀ ਸੱਟ ਲੱਗੀ ਜਦੋਂ ਐਤਵਾਰ ਦੇ ਦਿਵਾਨ ਵਿੱਚ ਪ੍ਰਬਂਧਕਾਂ ਨੇ ਗੁਰੁ ਸਿਧਾਂਤ ਅਤੇ ਗੁਰੁ ਮਰਿਆਦਾ ਨੂੰ ਛਿਕੇ ਟੰਗ ਦੇ ਹੋਏ ਇਕ ਤਕਰੀਬਨ ਅੱਠ-ਨੌ ਸਾਲ ਦੇ ਬੱਚੇ ਨੂੰ ਚਲ ਰਹੇ ਦਿਵਾਨ ਵਿੱਚ ਇਹ ਕਹਿ ਕੇ ਸਿਰੋਪਾੳ ਦੇ ਨਾਲ ਸਨਮਾਨਿਤ ਕੀਤਾ ਕਿ ਇਹ ਬੱਚਾ ਮਰਹੂਮ ਕਰਤਾਰ ਸਿੰਘ ਭਰੋਮਾਜਰੇ ਵਾਲੇ ਹਨ ਜਿਨਾਂ ਦਾ ਪੁਨਰਜਨਮ ਇਸ ਬਚੇ ਗਗਨਦੀਪ ਸਿੰਘ ਦੇ ਰੂਪ ਵਿੱਚ ਹੋਇਆ ਹੈ।