Tag Archive "%e0%a8%9c%e0%a8%bc%e0%a8%96%e0%a8%ae-%e0%a8%a8%e0%a9%82%e0%a9%b0-%e0%a8%b8%e0%a9%82%e0%a8%b0%e0%a8%9c-%e0%a8%ac%e0%a8%a3%e0%a8%be%e0%a8%93"

ਘੱਲੂਘਾਰਾ ਜੂਨ 1984 – ਜ਼ਖ਼ਮ ਨੂੰ ਚੇਤਨਤਾ ਬਣਾਉਣ ਦੀ ਲੋੜ – ਡਾ. ਗੁਰਭਗਤ ਸਿੰਘ

ਬਲਿਊ ਸਟਾਰ ਉਪਰੇਸ਼ਨ ਨੂੰ ਹਰ ਸਾਲ ਯਾਦ ਕਰਨਾ ਠੀਕ ਹੈ, ਪਰ ਕੇਵਲ ਜ਼ਖ਼ਮ ਵਜੋਂ ਨਹੀਂ। ਇਹੋ ਜਿਹਾ ਜ਼ਖ਼ਮ ਕੋਈ ਕੌਮ ਭੁੱਲ ਨਹੀਂ ਸਕਦੀ। ਇਹ ਉਸ ਦੀ ਸਿਮਰਤੀ ਵਿਚ ਕਾਇਮ ਰਹਿੰਦੀ ਹੈ ਜੇ ਉਹ ਜਿਉਂਦੀ ਕੌਮ ਹੈ ਅਤੇ ਆਪਣੇ ਭਵਿੱਖ ਵਿਚ ਵਿਸ਼ਵਾਸ ਰੱਖਦੀ ਹੈ। ਕੌਮ ਵਜੋਂ ਜਿਉਂਦੇ ਰਹਿਣ ਦੀ ਨਿਸ਼ਾਨੀ ਹਰ ਡੂੰਘੇ ਘਾਉ ਨੂੰ ਚੇਤਨਤਾ ਵਿਚ ਬਦਲਣ ਦੀ ਸ਼ਕਤੀ ਹੈ। ਇਸ ਸਥਿਤੀ ਵਿਚ ਜ਼ਖ਼ਮ ਸਰੀਰਕ ਜਾਂ ਭੂਗੋਲਿਕ ਨਹੀਂ ਰਹਿੰਦਾ ਸਗੋਂ ਇਕ ਪਰਿਪੇਖ ਬਣ ਜਾਂਦਾ ਹੈ ਜਿਸ ਨਾਲ ਆਪਣੇ ਵਾਤਾਵਰਣ ਵਿੱਚ ਮੌਜੂਦ ਦਰਸ਼ਨ, ਰਾਜਨੀਤੀ ਅਤੇ ਅਮਲ ਦੀ ਨਵੀਂ ਵਿਆਖਿਆ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ।