Tag Archive "%e0%a8%b6%e0%a9%8d%e0%a8%b0%e0%a9%8b%e0%a8%ae%e0%a8%a3%e0%a9%80-%e0%a8%95%e0%a8%ae%e0%a9%87%e0%a8%9f%e0%a9%80-%e0%a8%9a%e0%a9%8b%e0%a8%a3%e0%a8%be%e0%a8%82"

ਲ਼ੁਧਿਆਣਾ ਪੱਛਮੀਂ ਤੋਂ ਬੀਬੀ ਪਰਮਿੰਦਰਪਾਲ ਕੌਰ ਤੇ ਸ. ਗੁਰਦੀਪ ਸਿੰਘ ਗੋਸ਼ਾ ਦੀ ਚੋਣ ਮੁਹਿੰਮ ਨੂੰ ਸਿੱਖ ਸੰਗਤਾਂ ਵਲੋਂ ਭਰਵਾਂ ਹੁੰਗਾਰਾ

ਲੁਧਿਆਣਾ (6 ਸਤੰਬਰ, 2011): ਸ਼ਰੋਮਣੀ ਕਮੇਟੀ ਚੋਣਾਂ ਵਿਚ ਜਦੋਂ ਗੁਣ 10 ਦਿਨ ਬਾਕੀ ਰਹਿ ਗਏ ਹਨ ਤਾਂ ਲੁਧਿਆਣਾ ਪੱਛਮੀਂ ਸੀਟ ਜਿੱਥੋ ਕਿ ਅਕਾਲੀ ਦਲ ਬਾਦਲ ਵਲੋਂ ਸ਼ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਪਾਲੀ ਪਰਧਾਨ ਦੀ ਧਰਮ ਪਤਨੀ ਬੀਬੀ ਰਜਿੰਦਰ ਕੌਰ ਉਮੀਦਵਾਰ ਹਨ ਉੱਥੇ ਇਹਨਾਂ ਦੇ ਖਿਲਾਫ ਪੰਥਕ ਮੋਰਚੇ ਵਲੋਂ ਨੌਜਵਾਨ ਆਗੂ ਸ. ਗੁਰਦੀਪ ਸਿੰਘ ਗੋਸ਼ਾ ਤੇ ਸ਼ਹੀਦ ਡਾ. ਗੁਰਪ੍ਰੀਤ ਸਿੰਘ ਦੀ ਧਰਮ ਸੁਪਤਨੀ ਬੀਬੀ ਪਰਮਿੰਦਰਪਾਲ ਕੌਰ ਖਵੇ ਹਨ।

ਆਓ! ਸਿੱਖ ਹੋਣ ਦਾ ਫਰਜ਼ ਅਦਾ ਕਰੀਏ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਅਹਿਮ ਸੰਸਥਾ ਹੈ, ਜਿਸਦੀ ਸਥਾਪਨਾ ਕੁਰਬਾਨੀਆਂ ਭਰੇ ਮੋਰਚਿਆਂ ਤੋਂ ਬਾਅਦ 1925 ਵਿਚ ਹੋਈ ਸੀ। ਇਸਦੀ ਸਥਾਪਨਾ ਨਾਲ ਗੁਰੂ-ਘਰਾਂ ‘ਤੇ ਕਾਬਜ ਮਹੰਤਸ਼ਾਹੀ ਦਾ ਖਾਤਮਾ ਹੋਇਆ ਤੇ ਪੰਜਾਬ ਦੇ ਗੁਰੂ-ਘਰਾਂ ਦੀ ਸੇਵਾ ਸੰਭਾਲ ਪੰਥਕ ਹੱਥਾਂ ਵਿਚ ਆ ਗਈ। ਮਹੰਤਾਂ ਵਲੋਂ ਚਲਾਈਆਂ ਜਾ ਰਹੀਆਂ ਬਿਪਰਵਾਦੀ ਰੀਤਾਂ ਬੰਦ ਕਰਕੇ ਖ਼ਾਲਸਾਈ ਮਰਿਯਾਦਾ ਨੂੰ ਲਾਗੂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਿਆਂ ਸੀ ਸੇਵਾ ਸੰਭਾਲ ਦੇ ਨਾਲ-ਨਾਲ ਪੰਥ ਦੀ ਚੜਦੀ ਕਲਾ ਲਈ ਵੀ ਕਦਮ ਚੁੱਕੇ।