Tag Archive "ajmer-singh"

ਫਿਲਮ ਨਾਨਕ ਸ਼ਾਹ ਫਕੀਰ ਅਤੇ ਚਾਰ ਸਾਹਿਬਜ਼ਾਦੇ ਦੇ ਸਮਰਥਕ ਅਤੇ ਵਿਰੋਧੀ ਵਿਚਾਰ ( ਵੇਖੋ ਵੀਡੀਓੁ)

2015 ਵਿਚ ਜਦੋਂ ਪਹਿਲੀ ਵਾਰ ਨਾਨਕ ਸ਼ਾਹ ਫਕੀਰ ਫਿਲਮ ਰਿਲੀਜ਼ ਕੀਤੀ ਜਾਣੀ ਸੀ ਤਾਂ ਉਸ ਸਮੇਂ ਉੱਠੇ ਵਿਵਾਦ ਦੌਰਾਨ ਸਿੱਖ ਸਿਆਸਤ ਦੇ ਮੇਜ਼ਬਾਨ ਸ. ਬਲਜੀਤ ...

ਮਹਾਰਾਜਾ ਦਲੀਪ ਸਿੰਘ ਸਿੱਖਾਂ ਦੀ ਰਾਜਨੀਤਕ ਪ੍ਰਭੂਸੱਤਾ ਨੂੰ ਚਿੰਨਤ ਕਰਦੇ ਹਨ: ਸ. ਅਜਮੇਰ ਸਿੰਘ (ਵੀਡੀਓ)

ਚੰਡੀਗੜ੍ਹ: ਇੱਥੇ ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਚ ਮਹਾਰਾਜਾ ਦਲੀਪ ਸਿੰਘ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਸਿੱਖ ਇਤਿਹਾਸਕਾਰ ਅਤੇ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ...

‘1984 ਅਣਚਿਤਵਿਆ ਕਹਿਰ`: ਲਹੂ ਨਾਲ ਭਿੱਜੇ ਇਤਿਹਾਸ ਦੀ ਸਿਧਾਂਤਿਕ ਵਿਆਖਿਆ

ਸਿੱਖ ਸਿਧਾਂਤਕਾਰ ਸ. ਅਜਮੇਰ ਸਿੰਘ ਸਿੱਖ ਪੰਥ ਦੇ ਰਜਾਸੀ ਅਤੇ ਧਾਰਮਿਕ ਸੰਘਰਸ਼ ਦੀ ਸਿਧਾਂਤਕ ਵਿਆਖਿਆ ਕਰਦਿਆਂ ਆਪਣੀ ਤੀਜ਼ੀ ਅਤੇ ਬਹੁਮੁੱਲੀ ਕਿਤਾਬ ‘1984 ਅਣਚਿਤਵਿਆ ਕਹਿਰ` ਨਾਲ ਪੰਥ ਦੇ ਵਿਹੜੇ ਵਿਚ ਜਿਹੜੀਆਂ ਗੱਲਾਂ ਅਤੇ ਤੱਥ ਪੇਸ਼ ਕੀਤੇ ਹਨ ਉਸ ਨਾਲ ਆਪਣੀਆਂ ਪਹਿਲੀਆਂ ਕਿਤਾਬਾਂ ਦੇ ਅਗਲੇ ਪੜਾਅ ਵਜੋਂ ਨੇ ਇਸ ਬਹੁਮੁੱਲੀ ਕਿਤਾਬ ਨਾਲ ਸਿੱਖ ਪੰਥ ਬੌਧਿਕ ਹਲਕਿਆਂ ਵਿਚ ਗੰਭੀਰ ਚਰਚਾ ਛੇੜ ਦਿੱਤੀ ਹੈ। 20ਵੀਂ ਸਦੀ ਦੇ ਸਿੱਖ ਸੰਘਰਸ਼ ਬਾਰੇ ਜਿਸ ਦਲੇਰੀ, ਸਿਧਾਂਤਕ ਸਪੱਸ਼ਟਤਾ ਅਤੇ ਜਿੰਨੀ ਵੱਡੀ ਬੌਧਿਕ ਮਿਹਨਤ ਨਾਲ ਆਪ ਜੀ ਨੇ ਸਿੱਖ ਵਲਵਿਆਂ ਨੂੰ ਪੇਸ਼ ਕੀਤਾ ਹੈ,

ਜਸਟਿਨ ਟਰੂਡੋ ਦੀ ਫੇਰੀ ਮੌਕੇ ਭਾਰਤੀ ਸਟੇਟ ਤੇ ਮੀਡੀਆ ਦਾ ਰਵੱਈਆ ਸਿੱਖਾਂ ਨੂੰ ਕੀ ਸੁਨੇਹਾਂ ਦਿੰਦਾ ਹੈ? (ਖਾਸ ਗੱਲਬਾਤ)

ਇਸ ਫੇਰੀ ਸਬੰਧੀ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਭਾਰਤੀ ਮੀਡੀਏ ਅਤੇ ਭਾਰਤੀ ਸਟੇਟ ਦੇ ਰਵੱਈਏ ਬਾਰੇ ਸਿੱਖ ਵਿਦਵਾਨ ਅਤੇ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ ।ਇਹ ਗੱਲਬਾਤ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਹਾਜ਼ਰ ਹੈ।

ਪਿਆ ਵਸਦਾ ਰਹੇ ਝਨਾਂ ਸਾਡਾ … ਉਸ ਪਾਰ ਵਸੇ ਕੋਈ ਨਾਂ ਸਾਡਾ …

ਮਹਿਬੂਬ ਸਾਹਿਬ ਨੇ ਸਿੱਖ ਧਰਮ ਦੀ ਪਹਿਲ-ਤਾਜ਼ਗੀ ਦਾ ਜ਼ੋਸ਼ ਮੱਠਾ ਪੈ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਕਿ ਸਮੂਹਿਕ ਅਤੇ ਜ਼ਾਤੀ, ਦੋਵਾਂ ਪੱਧਰਾਂ ਉਤੇ ਸਿੱਖ ਕੌਮ ਦੇ ਮਨ ਵਿਚੋਂ ਗੁਰੂ ਸਾਹਿਬਾਨ ਦਾ ਸੁਹਜ ਘਟ ਜਾਣ ਅਤੇ ਉਹਨਾਂ ਦੇ ਜੀਵਨ ਦੀਆਂ ਅਸਲੀ ਤਸਵੀਰਾਂ ਕੌਮ ਦੀ ਚੇਤਨਾ ਵਿਚੋਂ ਧੁੰਦਲੀਆਂ ਪੈ ਜਾਣ ਸਦਕਾ ਪੰਥਕ ਚੇਤਨਾ ਦੇ ਬੌਧਿਕ ਤੇ ਆਤਮਿਕ ਪਹਿਲੂ ਕਮਜ਼ੋਰ ਪੈ ਗਏ ਹੋਏ ਹਨ। ਇਹ ਮੂਲ ਕਮਜ਼ੋਰੀ ਹੀ ਸਮਾਜਿਕ, ਰਾਜਨੀਤਕ ਤੇ ਨੈਤਿਕ ਖੇਤਰਾਂ ਅੰਦਰ ਸਿੱਖ ਕੌਮ ਦੀ ਗਿਰਾਵਟ ਦਾ ਸਬੱਬ ਬਣੀ ਹੋਈ ਹੈ। ਇਸ ਵਿਚੋਂ ਮਹਿਬੂਬ ਸਾਹਿਬ ਨੂੰ ਕੌਮ ਦੀ ਸਮੂਹਿਕ ਹੋਂਦ ਦੇ ਪੱਕੇ ਤੌਰ ਉੱਤੇ ਮਿਟ ਜਾਣ ਦਾ ਖਦਸ਼ਾ ਤੇ ਭੈਅ ਦਿਖਾਈ ਦੇਣ ਲੱਗ ਪਿਆ ਸੀ। ‘ਸਹਿਜੇ ਰਚਿਓ ਖਾਲਸਾ’ ਦੀ ਰਚਨਾ ਪਿੱਛੇ ਉਹਨਾਂ ਦਾ ਮੰਤਵ ਕੌਮ ਨੂੰ ਇਸ ਖਤਰੇ ਤੋਂ ਆਗਾਹ ਕਰਨਾ ਅਤੇ ਨਾਲ ਹੀ ਉਸ ਦੇ ਸਾਹਮਣੇ ਇਸ ਹੋਣੀ ਤੋਂ ਬਚਣ ਦਾ ਉਪਾਅ ਪੇਸ਼ ਕਰਨਾ ਸੀ। ਉਨ੍ਹਾਂ ਭਰਪੂਰ ਦਲੀਲ ਪੂਰਬਕ ਅੰਦਾਜ਼ ਵਿਚ ਸਿੱਖ ਕੌਮ ਨੂੰ ਇਸ ਸੋਝੀ ਨਾਲ ਲੈਸ ਕਰਨ ਦਾ ਯਤਨ ਕੀਤਾ ਕਿ ਬ੍ਰਾਹਮਣਵਾਦ ਦਾ ਕੋਈ ਵੀ ਬਾਹਰਮੁਖੀ ਹਮਲਾ ਉਨਾ ਚਿਰ ਪੰਥ ਦਾ ਵੱਡਾ ਨੁਕਸਾਨ ਨਹੀਂ ਕਰ ਸਕਦਾ ਜਿੰਨਾ ਚਿਰ ਖਾਲਸੇ ਦੀ ਸਿਮ੍ਰਤੀ ਵਿਚ ਛੁਪਿਆ ਬਿਪਰ-ਸੰਸਕਾਰ ਦਾ ਚੋਰ ਹਰਕਤ ਵਿਚ ਨਹੀਂ ਆਉਂਦਾ। ਉਹਨਾਂ ਨੇ ਆਪਣੀ ਕਿਤਾਬ ਵਿਚ ਬਿਪਰ-ਸੰਸਕਾਰ ਦੁਆਰਾ ਪੰਥ ਦੇ ਨਿਆਰੇ ਰੂਪ ਨੂੰ ਮਲੀਨ ਕਰਨ ਵਾਲੀ ਸਾਜ਼ਿਸ਼ੀ ਗਤੀ ਦੇ ਨਿਸ਼ੇਧ ਰੂਪ ਦਾ ਹਰ ਇਕ ਪਰਦਾ ਫਾਸ਼ ਕੀਤਾ ਅਤੇ ਗੁਰਮਤ ਦੀ ਵਿਆਖਿਆ ਦੀਆਂ ਅਜਿਹੀਆਂ ਸੇਧਾਂ ਮੁਹੱਈਆ ਕੀਤੀਆਂ ਜਿਹੜੀਆਂ ਪੰਥਕ ਪ੍ਰਤਿਭਾ ਨੂੰ ਬਿਪਰ-ਸੰਸਕਾਰ ਦੇ ਗੁਮਰਾਹਕੁਨ ਰੋਲ ਤੋਂ ਚੇਤੰਨ ਕਰਦੀਆਂ ਹਨ।

“ਬ੍ਰਾਹਮਣਵਾਦ ਤੋਂ ਹਿੰਦੂਵਾਦ: ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ” ਕਿਤਾਬ ਅਜੋਕੇ ਸਮੇਂ ਦੇ ਭਖਵੇਂ ਵਿਸ਼ੇ ‘ਤੇ ਚਰਚਾ ਦੀ ਪਹਿਲਕਦਮੀ: ਸਿੱਖ ਵਿਦਵਾਨ

ਅੱਜ ਚੰਡੀਗੜ੍ਹ ਦੇ ਸੈਕਟਰ 28 ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ (ਕੇਂਦਰੀ ਸ੍ਰੀ ਗੁਰੂ ਸਿੰਘ ਸਭਾ) ਵਿਖੇ ਸਿੱਖ ਵਿਦਵਾਨ ਡਾ. ਗੁਰਮੀਤ ਸਿੰਘਦੀ ਨਵੀਂ ਕਿਤਾਬ “ਬ੍ਰਾਹਮਣਵਾਦ ਤੋਂ ਹਿੰਦੂਵਾਦ: ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ" ਜਾਰੀ ਕੀਤੀ ਗਈ।

ਮੌਜੂਦਾ ਸਮੇਂ ਸਿੱਖ ਪੰਥ ਵਿਚ ਵਧ ਰਹੇ ਅੰਦਰੂਨੀ ਟਕਰਾਅ ਤੇ ਇਸ ਦੇ ਹੱਲ ਬਾਰੇ ਭਾਈ ਅਜਮੇਰ ਸਿੰਘ ਦੇ ਵਿਚਾਰ (ਵੀਡੀਓ ਵੇਖੋ)

"ਸਿੱਖ ਪੰਥ ਸਾਹਮਣੇ ਮੌਜੂਦਾ ਚੁਣੌਤੀਆਂ ਅਤੇ ਇਸਦਾ ਹੱਲ" ਵਿਸ਼ੇ 'ਤੇ 9 ਦਸੰਬਰ, 2017 ਨੂੰ ਕੋਟਕਪੂਰਾ ਵਿਖੇ ਹੋਈ ਵਿਚਾਰ ਚਰਚਾ 'ਚ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੇ ਵਿਸਥਾਰ 'ਚ ਚਾਨਣਾ ਪਾਇਆ।

ਸਿੱਖ ਰਾਜ ਦੀ ਲੋੜ ਅਤੇ ਵਿਲੱਖਣਤਾ ਵਿਸ਼ੇ ਬਾਰੇ ਭਾਈ ਅਜਮੇਰ ਸਿੰਘ ਹੋਰਾਂ ਦਾ ਵਖਿਆਨ (ਵੀਡੀਓ)

13 ਅਗਸਤ, 2017 ਨੂੰ ਫ੍ਰੈਂਕਫਰਟ, ਜਰਮਨੀ ਦੇ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਭਾਈ ਅਜਮੇਰ ਸਿੰਘ ਜੀ ਦੇ ਭਾਸ਼ਣ ਦੀ ਵੀਡੀਓ ਰਿਕਾਰਡਿੰਗ ਹੈ।ਇਹ ਵੀਡੀਓ ਇੱਥੇ ਸਿਆਸਤ ਦੇ ਪਾਠਕਾਂ ਨਾਲ ਸਾਝੀਂ ਕਰ ਰਹੇ ਹਾਂ।ਇਸ ਵਖਿਆਨ ਦਾ ਵਿਸ਼ਾ ਸਿੱਖ ਰਾਜ ਦੀ ਲੋੜ ਅਤੇ ਵਿਲੱਖਣਤਾ ਹੈ।

ਸਿੱਖ ਲਿਖਾਰੀ ਭਾਈ ਅਜਮੇਰ ਸਿੰਘ ਮੌਨਟ੍ਰੀਅਲ ਦੀ ਸਿੱਖ ਸੰਗਤ ਨੂੰ 19-20 ਅਗਸਤ ਨੂੰ ਸੰਬੋਧਨ ਕਰਨਗੇ

ਸਿੱਖ ਲਿਖਾਰੀ ਭਾਈ ਅਜਮੇਰ ਸਿੰਘ ਇਨ੍ਹੀਂ ਦਿਨੀਂ ਕੈਨੇਡਾ 'ਚ ਹਨ। ਗੁਰਦੁਆਰਾ ਗੁਰੂ ਨਾਨਕ ਦਰਬਾਰ, ਲਾਸੈਲ, ਮੌਨਟ੍ਰੀਅਲ (ਕਿਊਬੈਕ) ਦੇ ਫੇਸਬੁਕ ਪੇਜ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਈ ਅਜਮੇਰ ਸਿੰਘ 19 ਅਤੇ 20 ਅਗਸਤ ਨੂੰ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਨਗੇ।

ਭਾਈ ਅਜਮੇਰ ਸਿੰਘ ਨੇ ਸਿੱਖ ਰਾਜ ਦੀ ਲੋੜ, ਵਿਲੱਖਣਤਾ ਬਾਰੇ ਜਰਮਨ ਦੀਆਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ

ਆਧੁਨਿਕਤਾ ਅਤੇ ਉਸ ਦਾ ਸਿੱਖਾਂ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪ੍ਰਣਾਲੀ 'ਤੇ ਪ੍ਰਭਾਵ ਸਬੰਧੀ ਕਰਵਾਏ ਸੈਮੀਨਾਰ ਤੋਂ ਬਾਅਦ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਹਫਤਾਵਰੀ ਦੀਵਾਨ ਵਿੱਚ ਸਿੱਖ ਕੌਮ ਦੇ ਚਿੰਤਕ ਸ੍ਰ ਅਜਮੇਰ ਸਿੰਘ ਨੇ ਸਿੱਖ ਰਾਜ ਦੀ ਲੋੜ ਅਤੇ ਇਸ ਦੀ ਵਿਲੱਖਣਤਾ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਉਦਿਆਂ ਹੋਇਆਂ ਕਿਹਾ ਕਿ ਅਜ਼ਾਦੀ ਹਰ ਜੀਵ ਦੀ ਬੁਨਿਆਦੀ ਲੋੜ ਹੈ। ਗੁਲਾਮ ਵਾਤਾਵਰਣ ਵਿੱਚ ਤਾਂ ਪੌਦਿਆਂ ਪੰਛੀਆਂ ਦਾ ਵੀ ਸਹੀ ਵਿਕਾਸ ਨਹੀਂ ਹੁੰਦਾ।

« Previous PageNext Page »