ਕਹਿੰਦੇ ਨੇ 'ਪੁਸਤਕ ਹੱਥ ਵਿਚ ਹੋਵੇ ਤਾਂ ਸ਼ਿੰਗਾਰ ਹੁੰਦੀ ਹੈ, ਸਿਰ 'ਤੇ ਚੜ੍ਹ ਜਾਵੇ ਤਾਂ ਹੰਕਾਰ ਹੁੰਦੀ ਹੈ ਪਰ ਜੇ ਦਿਲ ਵਿਚ ਵਸ ਜਾਵੇ ਤਾਂ ਪਿਆਰ ਹੁੰਦੀ ਹੈ।' ਕਿਉਂਕਿ ਕਿਤਾਬ ਜਾਂ ਪੁਸਤਕ ਸਾਡੇ ਜੀਵਨ ਵਿਚ ਇਕ ਅਹਿਮ ਮਹੱਤਤਾ ਰੱਖਦੀ ਹੈ। ਪੁਸਤਕਾਂ ਪੜ੍ਹ ਕੇ ਲੋਕਾਂ ਦੇ ਜੀਵਨ ਵਿਚ ਐਸੇ ਬਦਲਾਅ ਆਏ ਕਿ ਉਨ੍ਹਾਂ ਦੁਨੀਆ ਦੇ ਜਿਊਣ ਦੇ ਤੌਰ-ਤਰੀਕੇ ਹੀ ਬਦਲ ਦਿੱਤੇ। ਜੇਕਰ ਅਸੀਂ ਕਿਤਾਬਾਂ ਨਾ ਪੜ੍ਹਨ ਦੇ ਸ਼ੌਕ ਨੂੰ ਆਪਣੀ ਜ਼ਿੰਦਗੀ ਦਾ ਇਕ ਵੱਡਾ ਔਗੁਣ ਮੰਨ ਲਈਏ ਤਾਂ ਇਸ ਵਿਚ ਕੋਈ ਦੋ ਰਾਵ੍ਹਾਂ ਨਹੀਂ ਹੋਣਗੀਆਂ,