
ਜਦੋਂ ਅਹਿਮਦ ਸ਼ਾਹ ਅਬਦਾਲੀ ਪਾਣੀਪਤ ਦੀ ਲੜਾਈ ਮਰਹੱਟਿਆਂ ਤੋਂ ਜਿੱਤ ਕੇ ਵਾਪਸ ਜਾ ਰਿਹਾ ਸੀ ਤਾਂ ਸਿੱਖ ਉਸ ਵੇਲੇ ਅਬਦਾਲੀ ਦੀ ਫ਼ੌਜ ਤੇ ਹਮਲਾ ਕਰਦੇ ਹਨ ਕਿਸੇ ਜੇਤੂ ਬਾਦਸ਼ਾਹ ਤੇ ਇਸ ਤਰ੍ਹਾਂ ਹਮਲਾ ਕਰਨ ਦੇ ਅਰਥ ਉਸ ਦੇ ਮਾਣ ਅਤੇ ਪ੍ਰਤਿਸ਼ਠਾ ਤੇ ਡੂੰਘੀ ਸੱਟ ਸੀ। ਅਬਦਾਲੀ ਲਈ ਇਸ ਲੁੱਟ ਦੇ ਅਰਥ ਆਰਥਿਕ ਨੁਕਸਾਨ ਤੋਂ ਕਿਤੇ ਵੱਧ ਸਨ।
ਤੇਜ਼ ਬੁੱਧੀ ਦਾ ਮਾਲਕ ਰਣਜੀਤ ਸਿੰਘ ਰਾਜਨੀਤਕ ਸੂਝ ਬੂਝ ਕਾਰਨ ਪੂਰੇ ਏਸ਼ੀਆ ਵਿਚ ਮੋਹਰੀ ਸ਼ਾਸਕ ਬਣ ਬੈਠਾ। ਉਹ ਆਪਣੇ ਆਪ ਨੂੰ ਸਿੱਖ ਧਰਮ ਦਾ ਨਿਮਾਣਾ ਦਾਸ ਅਖਵਾਉਣਾ ਪਸੰਦ ਕਰਦਾ। ਗੁਰਬਾਣੀ ਅਤੇ ਕੀਰਤਨ ਉਸਦੇ ਨਿਤਨੇਮ ਦਾ ਹਿੱਸਾ ਸੀ। ਉਸ ਦੇ ਨਿਮਾਣੇ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਸਾਫ ਲਗਾਇਆ ਜਾ ਸਕਦਾ ਹੈ
ਜਨਵਰੀ ਮਹੀਨੇ ਅਜੇ ਸ਼ੁਕਲਾ ਦਾ ਇਕ ਲੇਖ ਛਪਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੰਡੀਅਨ ਫੌਜ ਦਾ ਧੁਰਾ ਹੁਣ ਉੱਤਰ ਦਿਸ਼ਾ ਵੱਲ ਹੋਵੇਗਾ। ਇਹ ਲੇਖ ਭਾਰਤ ਵਲੋਂ ਇੱਕ ‘ਸਟ੍ਰਾਈਕ ਕੋਰਪਸ’ ਨੂੰ ਮਥੁਰਾ ਪਾਕਿਸਤਾਨ ਸਰਹੱਦ ਤੋਂ ਬਦਲਕੇ ਚੀਨ ਵੱਲ ਲਾਉਣ ਦੇ ਫੈਸਲੇ ਤੋਂ ਬਾਅਦ ਆਇਆ।
ਅੰਤਰਰਾਸ਼ਟਰੀ ਪੱਧਰ ਉੱਤੇ ਸਮੁੰਦਰੀ ਸਿਆਸਤ ਸਰਗਰਮ ਹੈ। ਦੇਸ਼ਾਂ ਦੀ ਸੁਰੱਖਿਆ ਅਤੇ ਆਰਥਿਕਤਾ ਦੀ ਮਜ਼ਬੂਰੀ ਲਈ ਸਮੁੰਦਰੀ ਖੇਤਰ ਦੀ ਯੋਗ ਵਰਤੋਂ ਦੀ ਅਹਿਮੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਮੌਜੂਦਾ ਸਮੇਂ ਵਿੱਚ ਹਿੰਦ-ਪ੍ਰਸ਼ਾਂਤ (ਇੰਡੋ-ਪੈਸੇਫਿਕ) ਖੇਤਰ ਅੰਤਰਰਾਸ਼ਟਰੀ ਰਾਜਨੀਤੀ ਦਾ ਧੁਰਾ ਬਣਦਾ ਜਾ ਰਿਹਾ ਹੈ।
ਸੁਰੱਖਿਆ ਅਤੇ ਆਰਥਿਕਤਾ ਕਿਸੇ ਵੀ ਰਾਜ ਦੀ ਬੁਨਿਆਦ ਹੁੰਦੇ ਹਨ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਆਰਥਿਕ ਮਜ਼ਬੂਤੀ ਦੀ ਲੋੜ ਨੂੰ ਬਾਖੂਬੀ ਸਮਝਦਾ ਸੀ। ਸੰਨ 1800 ਤੋਂ ਬਾਅਦ, ਮਹਾਰਾਜੇ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ, ਲਾਹੌਰ, ਮੁਲਤਾਨ ਆਦਿ ਸ਼ਹਿਰਾਂ ਨੂੰ ਵੱਡੇ ਵਪਾਰਕ ਕੇਂਦਰਾਂ ਵਜੋਂ ਵਿਕਸਿਤ ਕਰਨ ਵੱਲ ਉਚੇਚਾ ਧਿਆਨ ਦਿੱਤਾ।