ਵਿਗਿਆਨੀਆਂ ਦੀ ਧਰਤੀ ਤੋਂ ਬਿਨਾ ਹੋਰਨਾਂ ਥਾਵਾਂ ਉੱਤੇ ਜੀਵਨ ਦੀਆਂ ਸੰਭਾਵਨਾਵਾਂ ਦੀ ਭਾਲ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਚੀਨ ਵੱਲੋਂ ਚੰਨ ਉੱਤੇ ਪੁੰਗਰਾਈ ਗਈ ਕਪਾਹ ਦੀ ਫੋਟ ਇਕੋ ਰਾਤ ਚ ਹੀ ਕੁਮਲਾਅ ਕੇ ਸੁੱਕ ਗਈ।
ਹੁਣ ਚੀਨ ਨੇ ਦਾਅਵਾ ਕੀਤਾ ਹੈ ਕਿ ਇਹਨ੍ਹਾਂ ਵਿੱਚੋਂ ਕਪਾਹ ਦਾ ਬੀਅ ਫੁੱਟ ਪਿਆ ਹੈ।ਇਹ ਆਪਣੀ ਤਰ੍ਹਾਂ ਦਾ ਪਹਿਲਾਂ ਤਜਰਬਾ ਹੈ ਜਦੋਂ ਧਰਤੀ ਦੇ ਲੋਕਾਂ ਨੇ ਧਰਤੀ ਤੋਂ ਦੂਰ ਪੁਲਾੜਾਂ ਵਿੱਚ ਕੋਈ ਚੀਜ਼ ਉਗਾਈ ਹੋਵੇ।ਚੀਨ ਦਾ ਕਹਿਣਾ ਹੈ ਕਿ ਆਉਂਦੇ ਸਮੇਂ ਵਿੱਚ ਇਹ ਬੂਟੇ ਪੁਲਾੜ ਯਾਤਰੀਆਂ ਲਈ ਭੋਜਨ, ਤੇਲ ਤੇ "ਆਕਸੀਜਨ" ਪੈਦਾ ਕਰ ਸਕਦੇ ਹਨ।