
ਪੁਲਿਸ ਮੁਤਾਬਕ ਏਟੀਐਮ ਵਿੱਚੋਂ ਪੈਸੇ ਕੱਢਣ ਵਾਲੇ ਇੱਕ ਗਰੋਹ ਦੀ ਔਰਤ ਮੈਂਬਰ ਰਮਨਦੀਪ ਕੌਰ ਉਰਫ਼ ਹਰਪ੍ਰੀਤ ਕੌਰ ਨੇ ਸ਼ਨੀਵਾਰ ਸਵੇਰੇ ਥਾਣਾ ਦੁਗਰੀ ਦੇ ਬਾਥਰੂਮ ਵਿੱਚ ਆਪਣੀ ਹੀ ਚੁੰਨੀ ਨਾਲ ਫਾਹਾ ਲੈ ਕੇ "ਖੁਦਕੁਸ਼ੀ" ਕਰ ਲਈ। ਇਹ ਔਰਤ ਬਹਾਨੇ ਨਾਲ ਬਾਥਰੂਮ ਵਿੱਚ ਦਾਖ਼ਲ ਹੋਈ ਸੀ ਜਦੋਂ ਕਾਫੀ ਸਮੇਂ ਬਾਅਦ ਉਹ ਬਾਹਰ ਨਾ ਆਈ ਤਾਂ ਨਾਲ ਗਈ ਔਰਤ ਪੁਲਿਸ ਮੁਲਾਜ਼ਮ ਵੱਲੋਂ ਝਾਤੀ ਮਾਰਨ ’ਤੇ ਉਸ ਦੇ ਫਾਹਾ ਲੈਣ ਸਬੰਧੀ ਪਤਾ ਲੱਗਿਆ। ਤੁਰੰਤ ਅਧਿਕਾਰੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੁੱਗਰੀ ਥਾਣੇ ਦੇ ਮੁਖੀ ਦਲਬੀਰ ਸਿੰਘ ਅਨੁਸਾਰ ਦੋ ਕੁ ਦਿਨ ਪਹਿਲਾਂ ਦੁੱਗਰੀ ਦੇ ਇੱਕ ਏਟੀਐਮ ਵਿੱਚੋਂ ਪੈਸੇ ਕਢਵਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।