Tag Archive "australian-citizenship"

ਆਸਟਰੇਲੀਆ ‘ਚ 49 ਹਜ਼ਾਰ ਸਾਲ ਪੁਰਾਣਾ ਤਰਾਸ਼ਿਆ ਪੱਥਰ ਮਿਿਲਆ

ਆਸਟਰੇਲੀਆ ਦੇ ਉੱਤਰ ਪੱਛਮੀ ਖੇਤਰ 'ਚੋਂ ਇੱਕ ਕੁਹਾੜੇ ਦਾ ਹਿੱਸਾ ਮਿਿਲਆ ਹੈ ਜੋ 49 ਹਜ਼ਾਰ ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਪੁਰਾਤਤਵ ਮਹਿਕਮੇਂ ਮੁਤਾਬਿਕ ਇਹ ਤਿੱਖਾ ਤਰਾਸ਼ਿਆ ਪੱਥਰ ਇਸ ਤੱਥ ਦਾ ਗਵਾਹ ਹੈ ਕਿ ਯੂਰਪ ਤੋਂ ਹਜ਼ਾਰਾਂ ਸਾਲ ਪਹਿਲਾਂ ਜ਼ਿੰਦਗੀ ਗ਼ੁਜ਼ਾਰਨ ਲਈ ਜ਼ਰੂਰੀ ਮਨੁੱਖੀ ਕਲਪਨਾ ਅਤੇ ਸਿਰਜਣਾ ਨੇ ਆਸਟਰੇਲੀਆ ਦੀ ਧਰਤੀ ਉੱਤੇ ਅੰਗੜਾਈ ਲੈ ਲਈ ਸੀ।

ਆਸਟਰੇਲੀਆ ਚੋਣਾਂ ’ਚ ਫਸਵੇਂ ਮੁਕਾਬਲੇ ਦੇ ਆਸਾਰ ਸਰਵੇਖਣਾਂ ਮੁਤਾਬਿਕ ਉੱਨੀ-ਇੱਕੀ ਦਾ ਫਰਕ

ਆਸਟਰੇਲੀਆ ਦੀਆਂ ਆਮ ਚੋਣਾਂ ਦੇ ਐਲਾਨ ਨਾਲ ਸੱਤਾਧਾਰੀ ਲਿਬਰਲ ਪਾਰਟੀ ਅਤੇ ਆਸਟਰੇਲੀਅਨ ਲੇਬਰ ਪਾਰਟੀ ’ਚ ਫਸਵਾਂ ਮੁਕਾਬਲਾ ਹੋਣ ਦੀ ਸਪੱਸ਼ਟ ਤਸਵੀਰ ਸਾਹਮਣੇ ਆ ਰਹੀ ਹੈ। ਤਿੰਨ ਸਾਲ ਦੇ ਰਾਜ ਮਗਰੋਂ ਪ੍ਰਧਾਨ ਮੰਤਰੀ ਨੇ ਆਪਣੀ ਟੀਮ ਲਈ ਮੁਲਕ ਨੂੰ ਆਰਥਿਕ ਤਰੱਕੀ ਵੱਲ ਲਿਜਾਣ ਲਈ ਤਿੰਨ ਸਾਲ ਹੋਰ ਮੰਗੇ ਹਨ ਪਰ ਵਿਰੋਧੀ ਧਿਰ ਆਪਣੇ ਪ੍ਰਚਾਰ ’ਚ ਸਰਕਾਰ ਦੀਆਂ ਉਨ੍ਹਾਂ ਨੀਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਸਿੱਧੇ ਤੌਰ ’ਤੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਹਨ।

ਆਸਟਰੇਲੀਆ ‘ਚ ਆਮ ਚੋਣਾਂ ਦਾ ਐਲਾਨ, ਅੱਠ ਹਫ਼ਤੇ ਵਜਣਗੇ ਪ੍ਰਚਾਰ ਨਗਾਰੇ

ਆਸਟਰੇਲੀਆ 'ਚ ਆਮ ਚੋਣਾਂ ਦਾ ਐਲਾਨ ਹੋ ਗਿਆ ਹੈ ਜਿਸ ਮਗਰੋਂ 2 ਜੁਲਾਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਰਿਵਾਇਤੀ ਮੁੱਦਿਆਂ ਸਮੇਤ ਕਮਰ ਕੱਸੇ ਕਰ ਲਏ ਹਨ। ਅੱਜ (8 ਮਈ) ਬਾਅਦ ਦੁਪਹਿਰ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਨਿਰਧਾਰਤ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਓਣ ਲਈ ਗਵਰਨਰ ਜਨਰਲ ਨਾਲ ਮੁਲਾਕਾਤ ਕੀਤੀ ਜਿਸ ਮਗਰੋਂ ਕੈਨਬਰਾ 'ਚ ਸੱਦੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਟਰਨਬੁਲ ਨੇ ਰਸਮੀ ਐਲਾਨ ਕੀਤਾ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ‘ਤੇ ਕੋਈ ਰੋਕ ਨਹੀਂ ਲਗਾਈ ਗਈ: ਆਸਟਰੇਲੀਅਨ ਆਵਾਸ ਵਿਭਾਗ

ਆਸਟਰੇਲੀਆ ਵੱਲ੍ਹੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਨਾ ਦੇਣ ਦੇ ਚਰਚੇ ਸੰਬੰਧੀ ਆਸਟਰੇਲੀਆ ਦੇ ਆਵਾਸ ਅਤੇ ਸਰਹੱਦ ਸੁਰੱਖਿਆ ਵਿਭਾਗ ਨੇ ਅੱਜ ਇਹ ਸਪਸ਼ਟ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੜ੍ਹਾਈ ਵੀਜ਼ਾ ਜਾਰੀ ਨਾ ਹੋਣ ਦਾ ਇਕਹਿਰਾ ਕਾਰਨ ਨਹੀ ਹੈ ਸਥਾਨਕ ਜਨਤਕ ਰੇਡੀਓ ਐਸ.ਬੀ.ਐਸ ਨੂੰ ਦਿੱਤੀ ਗਈ ਜਾਣਕਾਰੀ 'ਚ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਸਹੀ ਮਾਅਨਿਆਂ 'ਚ ਆਸਟਰੇਲੀਆ ਆਓਣ ਵਾਲੇ ਆਰਜ਼ੀ ਆਵਾਸੀਆਂ ਲਈ ਸ਼ਰਤਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਜਿਹਾ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਕਿ ਸਿਰਫ਼ ਪੰਜਾਬ ਸਕੂਲ ਤੋਂ ਪੜ੍ਹਾਈ ਕਰਨ ਵਾਲਿਆਂ ਨੂੰ ਵੀਜ਼ੇ ਤੋਂ ਨਾਂਹ ਕੀਤੀ ਜਾਵੇ ।

ਆਸਟਰੇਲੀਆ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀ ਜਮਾਤ ਨੂੰ ਮਾਨਤਾ ਦੇਣ ਤੋਂ ਕੀਤੀ ਨਾਂਹ

ਆਸਟੇ੍ਰਲੀਆਈ ਹਾਈ ਕਮਿਸ਼ਨ ਵੱਲੋਂ ਵਿਦਿਆਰਥੀ ਵੀਜ਼ਾ ਨਾ ਦੇਣ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਹਾਈ ਕਮਿਸ਼ਨ ਵੱਲੋਂ ਵੀਜ਼ਾ ਅਰਜ਼ੀ ਰੱਦ ਕਰਨ ਪਿੱਛੇ ਇਹ ਦਲੀਲ ਦਿੱਤੀ ਗਈ ਹੈ ਕਿ ਵਿਦਿਆਰਥੀ ਵੱਲੋਂ +2 ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਾਸ ਕੀਤੀ ਗਈ ਹੈ ਜੋ ਕਿ ਆਸਟੇ੍ਰਲੀਆਈ ਸਿੱਖਿਆ ਨੀਤੀ ਮੁਤਾਬਿਕ ਮਾਨਤਾ ਨਹੀਂ ਰੱਖਦੀ ।

ਆਸਟ੍ਰੇਲੀਆਈ ਸਰਕਾਰ ਵੱਲੋਂ ‘457 ਵੀਜ਼ਾ’ ਲੈਣ ਲਈ ਆਇਲਟਸ ਨੰਬਰਾਂ ‘ਚ ਨਰਮੀ

ਆਸਟ੍ਰੇਲੀਆ ਵਿਚ 457 ਵੀਜ਼ਾ ਪ੍ਰਾਪਤ ਕਰਨ ਵਾਲਿਆਂ ਲਈ ਆਸਟਰੇਲੀਆ ਦੀ ਸਰਕਾਰ ਨੇ ਅੰਗਰੇਜ਼ੀ ਦੇ ਟੈਸਟ ਆਇਲਟਸ ਵਿਚ ਕਾਫੀ ਨਰਮੀ ਵਰਤੀ ਹੈ । ਸਿਡਨੀ ਦੇ ਕਾਨੂੰਨੀ ਸਲਾਹਕਾਰ ਹਰਜਿੰਦਰ ਚੌਹਾਨ ਅਤੇ ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ 457 ਵੀਜ਼ਾ ਪ੍ਰਾਪਤ ਕਰਨ ਲਈ ਆਇਲਟਸ ਦੇ ਚਾਰਾਂ ਪੇਪਰਾਂ ਵਿਚੋਂ ਘੱਟੋ-ਘੱਟ 5-5 ਬੈਂਡ ਲੈਣੇ ਜ਼ਰੂਰੀ ਸਨ, ਪਰ ਹੁਣ ਚਾਰਾਂ ਦੇ ਮਿਲਾ ਕੇ 5 ਬੈਂਡ ਹੋਣੇ ਚਾਹੀਦੇ ਹਨ, ਭਾਵੇਂ ਕਿਸੇ ਪੇਪਰ ਵਿਚ 4.5 ਬੈਂਡ ਹੀ ਹੋਣ ।

“ਮੈ ਚਾਹਤੀ ਹੂੰ ਮੇਰਾ ਬੇਟਾ ਭੀ ਆਪ ਜੈਸਾ ਸਿੱਖ ਬਣੇ ”…

ਜੰਮੂ ਕਸ਼ਮੀਰ ਆਏੇ ਹੜ੍ਹਾਂ ਨੇ ਕਿਸੇ ਵੀ ਧਰਮ ਦੇ ਲੋਕਾਂ ਨੂੰ ਨਹੀ ਬਖਸ਼ਿਆ ਅਤੇ ਸਰਕਾਰਾ ਵੱਲੋ ਕੀਤਾ ਗਿਆ ਵਿਤਕਰਾ ਸਾਫ਼ ਦਿਖਾਈ ਦਿੰਦਾ ਹੈ ਹੈ। ਭਾਵੇ ਕਸ਼ਮੀਰ ਵਿੱਚ ਬਹੁ ਗਣਤੀ ਮੁਸਲਮਾਨ ਵੀਰਾ ਦੀ ਹੈ ਪਰ ਬਹੁਤ ਹਿੰਦੂ ਪਰਿਵਾਰਾ ਦਾ ਵੀ ਘਰ ਪਰਿਵਾਰ ਬਰਬਾਦ ਹੋ ਚੁੱਕਾ ਹੈ। ਇਹਨਾਂ ਹੀ ਹਿੰਦੂ ਪਰਿਵਾਰਾਂ ਵਿੱਚੋਂ ਇੱਕ ਗਰਿਮਾ ਨਾਮੀ ਗਰਭਵਤੀ ਬੀਬੀ ਦਾ ਵੀ ਘਰ ਬਾਰ ਸਭ ਕੁਝ ਉੱਜੜ ਚੁੱਕਿਆ ਹੈ।

« Previous Page