Tag Archive "babbar-khalsa"

ਸਿੱਖਾਂ ਦੀ ਗ੍ਰਿਫਤਾਰੀ; ਅਖੇ “ਅੱਤਵਾਦ ਫੈਲਾਉਣਾ ਚਾਹੁੰਦਾ ਸੀ, ਪਹਿਲਾਂ ਹੀ ਨੱਪ ਲਿਆ”

ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸੀਨੀਅਰ ਪੁਲੀਸ ਕਪਤਾਨ ਉਪਿੰਦਰਜੀਤ ਸਿੰਘ ਘੁੰਮਣ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਥਾਣਾ ਦਾਖਾ ਦੇ ਪਿੰਡ ਚੱਕ ਕਲਾਂ ਵਾਸੀ ਮਨਦੀਪ ਸਿੰਘ, ਜੋ ਕੈਨੇਡਾ ਤੋਂ ਆਇਆ ਹੈ, ਦੇ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਨਾਲ ਸਬੰਧ ਹਨ। ਇਹ ਨੌਜਵਾਨ 2012 ਤੋਂ ਕੈਨੇਡਾ ਰਹਿ ਰਿਹਾ ਹੈ ਅਤੇ ਹਰ ਵਰ੍ਹੇ ਇਨ੍ਹਾਂ ਦਿਨਾਂ ਵਿੱਚ ਵਾਪਸ ਆਉਂਦਾ ਹੈ।

ਨਵਾਂਸ਼ਹਿਰ ਅਤੇ ਜਗਰਾਉਂ ਪੁਲਿਸ ਵਲੋਂ 2 ਸਿੱਖ ਗ੍ਰਿਫਤਾਰ

ਪੁਲਿਸ ਨੇ ਬੁੱਧਵਾਰ ਦੋ ਸਿੱਖਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੀਡੀਆ ਵਿਚ ਛਪੀ ਖ਼ਬਰਾਂ ਮੁਤਾਬਕ ਇਕ ਸਿੱਖ ਅਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਪਿੰਡ ਪੱਲੀਆਂ ਖੁਰਦ, ਰਾਹੋਂ, ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ 2011 ਵਿਚ ਉਹ ਦੋਹਾ (ਕਤਰ) ਚਲਿਆ ਗਿਆ ਸੀ ਅਤੇ ਉਥੇ ਉਹ ਬੱਬਰ ਖ਼ਾਲਸਾ ਦੇ ਸੰਪਰਕ ਵਿਚ ਆ ਗਿਆ।

ਮਾਲੇਗਾਂਓ ਧਮਾਕਿਆਂ ਵਿਚ ਫਰਾਰ ਦੋਸ਼ੀਆਂ ਨੂੰ ਐਨ.ਆਈ.ਏ. ਨੇ ਬੱਬਰ ਖ਼ਾਲਸਾ ਨਾਲ ਜੋੜਿਆ

ਭਾਰਤ ਦੀ ਸਭ ਤੋਂ ਨਵੀਂ ਅਤੇ ਤਾਕਤਵਰ ਜਾਂਚ ਏਜੰਸੀ ਐਨ.ਆਈ.ਏ. ਨੇ ਮਾਲੇਗਾਂਓ ਬੰਬ ਧਮਾਕਾ ਮਾਮਲੇ ਵਿਚ ਫਰਾਰ ਦੋਸ਼ੀ ਰਾਮ ਚੰਦਰ ਕਾਲਸੰਗਰੇ ਅਤੇ ਸੰਦੀਪ ਡਾਂਗੇ ਨੂੰ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਦੱਸਿਆ ਹੈ।

ਦਿੱਲੀ ਪੁਲਿਸ ਨੇ ਪਠਾਨਕੋਟ ਹਮਲੇ ਸੰਬੰਧੀ ਫੌਜੀ ਮੇਜਰ ਸਮੇਤ ਦੋ ਹੋਰ ਤੋਂ ਬੱਬਰ ਖਾਲਸਾ ਬੱਬਰ ਖਾਲਸਾ ਨਾਲ ਸੰਬੰਧਾਂ ਦੇ ਸ਼ੱਕ ਤਹਿਤ ਕੀਤੀ ਪੁੱਛਤਾਸ਼

ਭਾਰਤੀ ਅਖਬਾਰ “ਇੰਡੀਅਨ ਐਕਸਪ੍ਰੈਸ” ਵਿੱਚ ਛਪੀ ਖਬਰ ਅਨੁਸਾਰ ਦਿੱਲੀ ਪੁਲਿਸ ਵੱਲੋਂ ਪਠਾਨਕੋਟ ਹਮਲੇ ਦੇ ਸੰਬੰਧ ਵਿੱਚ ਇੱਕ ਫੌਜੀ ਮੇਜਰ ਅਤੇ ਉਸ ਦੇ 2 ਸਾਥੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਤਾਸ਼ ਕੀਤੀ ਗਈ ਹੈ।ਸੂਤਰਾਂ ਅਨੁਸਾਰ ਪੁਲਿਸ ਵੱਲੋਂ ਲਗਾਤਾਰ 2 ਦਿਨ ਉਨ੍ਹਾਂ ਤੋਂ ਪੁੱਛਤਾਸ਼ ਕੀਤੀ ਗਈ।

ਪੰਜਾਬ ਪੁਲਿਸ ਵੱਲੋਂ ਬੱਬਰ ਖਾਲਸਾ ਦਾ ਖਾੜਕੂ ਰਤਨਦੀਪ ਸਿੰਘ ਗ੍ਰਿਫਤਾਰ ਕਰਨ ਦਾ ਦਾਅਵਾ, ਅਦਾਲਤ ਨੇ ਦਿੱਤਾ ਦਸ ਦਿਨਾਂ ਦਾ ਰਿਮਾਂਡ

ਪੰਜਾਬ ਪੁਲਿਸ ਵਿਸ਼ੇਸ਼ ਅਪਰੇਸ਼ਨ ਸੈੱਲ ਨੇ ਖਾਲਿਸਤਾਨ ਜਿੰਦਾਬਾਦ ਫੋਰਸ (ਨੀਟਾ ਗਰੁੱਪ) ਨਾਲ ਸਬੰਧਿਤ ਰਹੇ ਅਤੇ ਹੁਣ ਬੱਬਰ ਖ਼ਾਲਸਾ ਦੇ ਚੋਟੀ ਦੇ ਖਾੜਕੂਆਂ 'ਚ ਸ਼ੁਮਾਰ ਖਾੜਕੂ ਰਤਨਦੀਪ ਸਿੰਘ ਵਾਸੀ ਸਫੈਦੋ ਹਰਿਆਣਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ।

ਸਿੱਖ ਸੰਘਰਸ਼ ਦੇ ਲਾਸਾਨੀ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਸਿੱਖ ਸੰਘਰਸ਼ ਦੇ ਅਨਮੋਲ ਹੀਰੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਉਦਿਆਂ ਸਿੱਖ ਜੱਥੇਬੰਦੀਆਂ ਨੇ ਸ਼ਹੀਦਾਂ ਦੇ ਨਿਸ਼ਾਨਿਆਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਦਿਆਂ ਨਿਸ਼ਾਨੇ ਦੀ ਪ੍ਰਾਪਤੀ ਲਈ ਵਚਨਬੱਧਤਾ ਪ੍ਰਗਾਟਾਈ।

ਜਰਮਨ ਦੀਆਂ ਸਿੱਖ ਜਥੇਬੰਦੀਆਂ ਨੇ ਪ੍ਰੋ. ਦਰਸ਼ਨ ਸਿੰਘ ਸਬੰਧੀ ਫੈਸਲੇ ਨੂੰ ਨਕਾਰਿਆ

ਜਰਮਨ (30 ਜਨਵਰੀ, 2010): ਸਿੱਖ ਫੈਡਰੇਸ਼ਨ ਜਰਮਨੀ, ਸਿੱਖ ਫੈਡਰੇਸ਼ਨ ਸਵਿਟਜ਼ਰਲੈਡ, ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ, ਦਲ ਖਾਲਸਾ ਇੰਟਰਨੈਸ਼ਨਲ (ਜਰਮਨੀ), ਬੱਬਰ ਖਾਲਸਾ ਇੰਟਰਨੈਜਰਮਨ (30 ਜਨਵਰੀ, 2010): ਸਿੱਖ ਫੈਡਰੇਸ਼ਨ ਜਰਮਨੀ, ਸਿੱਖ ਫੈਡਰੇਸ਼ਨ ਸਵਿਟਜ਼ਰਲੈਡ, ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ, ਦਲ ਖਾਲਸਾ ਇੰਟਰਨੈਸ਼ਨਲ (ਜਰਮਨੀ), ਬੱਬਰ ਖਾਲਸਾ ਇੰਟਰਨੈਸ਼ਨਲ (ਜਥੇ. ਤਲਵਿੰਦਰ ਸਿੰਘ) ਬੈਲਜ਼ੀਅਮ, ਗੁਰਮਤਿ ਪ੍ਰਚਾਰ ਸਭਾ ਫਰੈਕਫਰਟ ਵੱਲੋਂ ਸ਼ਾਝੇ ਬਿਆਨ ਰਾਹੀਂ ਪ੍ਰੋ. ਦਰਸ਼ਨ ਸਿੰਘ, ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਨੂੰ ਪੰਥ ਵਿੱਚ ਛੇਕਣ ਨੂੰ ਖਾਰਜ ਕੀਤਾ ਹੈ।

26 ਜਨਵਰੀ ਨੂੰ ਭਾਰਤੀ ਸਫਾਰਤਖਾਨੇ ਅੱਗੇ ਰੋਸ ਪ੍ਰਦਰਸ਼ਨ ਕਰਕੇ ਕਾਲਾ ਦਿਨ ਮਨਾਇਆ

ਫਰੈਕਫਰਟ (27 ਜਨਵਰੀ, 2010): ਹਿੰਦੋਸਤਾਨ ਦੇ 61ਵੇਂ ਗੰਣਤੰਤਰਤਾ ਦਿਵਸ ਨੂੰ ਜਰਮਨ ਦੀਆਂ ਪੰਥਕ ਜਥੇਬੰਦੀਆਂ ਨੇ ਫਰੈਕਫਰਟ ਵਿਖੇ ਭਾਰਤੀ ਸਫਾਰਤਖਾਨੇ ਅੱਗੇ ਭਾਰੀ ਰੋਹ ਮਜ਼ਾਹਾਰਾ ਕਰਕੇ 26 ਜਨਵਰੀ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਇਆ।

ਬਰੱਸਲ ਵਿਖੇ ਸਾਹਿਬਜ਼ਾਦਿਆਂ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ 27 ਦਸਬੰਰ ਨੂੰ

ਬਰਸਲ (22 ਦਸੰਬਰ, 2009): ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ, ਬੱਬਰ ਖਾਲਸਾ ਇੰਟਰਨੈਸ਼ਨਲ (ਤਲਵਿੰਦਰ ਸਿੰਘ) ਦੇ ਭਾਈ ਹਰਵਿੰਦਰ ਸਿੰਘ ਭਤੇੜੀ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਕਿਹਾ ਕਿ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸਲਾਨਾ ਸ਼ਹਾਦਤ ਦਿਹਾੜੇ ਨੂੰ ਸਮਰਪਤਿ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 27 ਦਸਬੰਰ ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਬਰੱਸਲ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ।

« Previous Page