ਅਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਗੁਰਦਾਸਪੂਰ ਨੇ 29 ਸਾਲ ਪੁਰਾਣੇ ਕੇਸ ਵਿੱਚ ਐਸ.ਆਈ ਚੰਨਣ ਸਿੰਘ ਅਤੇ ਏ.ਐਸ.ਆਈ ਤਰਲੋਕ ਸਿੰਘ ਨੂੰ ਧਾਰਾ 302 ਤਹਿਤ ੳਮਰ ਕੈਦ , ਧਾਰਾ 364 (ਅਗਵਾ) ਅਤੇ ਧਾਰਾ 342 (ਗਲਤ ਢੰਗ ਨਾਲ ਕੈਦ) ਤਹਿਤ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਐਸ.ਐਚ.ੳ ਬਲਦੇਵ ਸਿੰਘ ਅਤੇ ਐਚ.ਸੀ ਨਿਰਮਲ ਸਿੰਘ ਦੀ ਸੁਣਵਾਈ ਦੌਰਾਨ ਹੀ ਮੌਤ ਹੋ ਗਈ ਸੀ।