
ਜੰਮੂ ਕਸ਼ਮੀਰ ਵਾਂਗ ਰਾਜਸਥਾਨ ਦੇ ਵੱਖਰੇ ਝੰਡੇ ਅਤੇ ਰਾਜਸਥਾਨ ਦਾ ਨਾਂ ਬਦਲ ਕੇ ਰਾਜਪੁਤਾਨਾ ਕਰਨ ਦੀ ਮੰਗ ਉੱਠ ਰਹੀ ਹੈ। ਕੁਝ ਦਿਨ ਪਹਿਲਾਂ ਕਰਨਾਟਕਾ ਸੂਬੇ 'ਚ ਵੀ ਕਰਨਾਟਕਾ ਦੇ ਵੱਖਰੇ ਝੰਡੇ ਦੀ ਮੰਗ ਕੀਤੀ ਗਈ ਸੀ ਅਤੇ 9 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ। ਇਸ ਸਬੰਧੀ ਇਕ ਪੱਤਰ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰੋ. ਬਲਜਿੰਦਰ ਸਿੰਘ ਮੋਰਜੰਡ ਨੇ ਰਾਜਸਥਾਨ ਦੀ ਮੁਖ ਮੰਤਰੀ ਵਸੁੰਧਰਾ ਰਾਜੇ ਨੂੰ ਲਿਖਿਆ ਹੈ।