
ਦੁਨੀਆਂ ਭਰ ਵਿਚ ਸਿੱਖਾਂ ਦੀ ਪਹਿਚਾਣ ਨੂੰ ਦਰਸਾਉਣ ਵਾਲਾ ਤੇ ਸਭ ਤੋਂ ਵੱਡੀ ਉਮਰ ਦਾ ਮੈਰਾਥਨ ਦੌੜਾਕ ਹੋਣ ਦਾ ਮਾਣ ਰੱਖਣ ਵਾਲੇ ਬਰਤਾਨਵੀ ਨਾਗਰਿਕ ਬਾਬਾ ਫੌਜਾ ਸਿੰਘ ਨੂੰ ਦੁਨੀਆਂ ਦੀ ਮਸ਼ਹੂਰ ਕਾਰ ਕੰਪਨੀ ਫੋਰਡ ਦੀ 'ਅਨਲਰਨ' ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ ।104 ਸਾਲਾ ਫੌਜਾ ਸਿੰਘ ਵਲੋਂ ਫੋਰਡ ਦੀ ਇਸ ਨਵੀਂ ਮੁਹਿੰਮ 'ਚ ਹਿੱਸਾ ਪਾ ਕੇ ਬਜ਼ੁਰਗਾਂ ਪ੍ਰਤੀ ਆਪਣੀ ਵਿਚਾਰਧਾਰਾ ਖੱਲ੍ਹੀ ਰੱਖਣ ਦੀ ਸਿੱਖਿਆ ਦਿੱਤੀ ਜਾ ਰਹੀ ਹੈ ।