Tag Archive "bapu-kashmir-singh-panjwar"

ਬਾਪੁ ਕਸ਼ਮੀਰ ਸਿੰਘ ਪੰਜਵੜ – ਕੌਮੀ ਸੰਘਰਸ਼ ਲਈ ਕਈ ਮੁਸੀਬਤਾਂ ਝੱਲਣ ਵਾਲਾ ਪਿਤਾ

ਬਾਪੂ ਕਸ਼ਮੀਰ ਸਿੰਘ ਪੰਜਵੜ ਜਿਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਰੰਭੇ ਸਿੱਖ ਸੰਘਰਸ਼ ਦੌਰਾਨ ਸਿੱਖ ਕੌਮ ਦੀ ਸੇਵਾ ਕਰਨ ਲਈ ਆਪਣੇ ਦਿਲ ਦੇ ਟੁੱਕੜੇ ਸ: ਪ੍ਰਮਜੀਤ ਸਿੰਘ ਪੰਜਵੜ ਨੂੰ ਯੋਗਦਾਨ ਪਾਉਣ ਲਈ ਭੇਜਿਆ ਉਦੋਂ ਤੋਂ ਹੀ ਆਪ ਨੇ ਆਪਣੇ ਪਿੰਡੇ 'ਤੇ ਅਨੇਕਾਂ ਵਾਰੀ ਸਰਕਾਰੀ ਤਸ਼ੱਦਦ ਹੰਡਾਇਆ ਅਤੇ ਆਪ ਦੀ ਧਰਮ ਪਤਨੀ ਮਹਿੰਦਰ ਕੌਰ ਨੂੰ 1992 ਵਿਚ ਪੰਜਾਬ ਪੁਲਿਸ ਨੇ ਜਬਰ ਦਾ ਸ਼ਿਕਾਰ ਬਣਾਇਆ ਅਤੇ ਉਸ ਨੂੰ ਤਰਨ ਤਾਰਨ ਪੁਲਿਸ ਨੇ 6 ਮਹੀਨੇ ਆਪਣੀ ਹਿਰਾਸਤ ਵਿਚ ਰੱਖ ਕੇ ਤਸੀਹ ਦੇ ਕੇ ਸ਼ਹੀਦ ਕਰ ਦਿੱਤਾ

ਬਾਪੂ ਕਸ਼ਮੀਰ ਸਿੰਘ ਪੰਜਵੜ ਦੇ ਸੰਸਕਾਰ ਮੌਕੇ ਪੰਥਕ ਸਖਸ਼ੀਅਤਾਂ ਨੇ ਹਾਜ਼ਰੀ ਭਰੀ

ਸ਼੍ਰੀ ਅੰਮ੍ਰਿਤਸਰ, ਪੰਜਾਬ (23 ਜਨਵਰੀ, 2012): ਖਾਲਿਸਤਾਨ ਕਮਾਂਡੋ ਫੋਰਸ ਦੇ ਰੂਪੋਸ਼ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਿਤਾ ਸ.ਕਸ਼ਮੀਰ ਸਿੰਘ ਦਾ ਸਸਕਾਰ ਅੱਜ ਉਨਾਂ ਦੇ ਜੱਦੀ ਪਿੰਡ ਪੰਜਵੜ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੰਥਕ ਆਗੂਆਂ ,ਪਤਵੰਤੇ ਸੱਜਣਾਂ ਤੇ ਸਿੱਖ ਸੰਗਤਾਂ ਨੇ ਹਾਜਿਰੀ ਭਰੀ।

ਭਾਈ ਪਰਮਜੀਤ ਸਿੰਘ ਪੰਜਵੜ ਦੇ ਪਿਤਾ ਬਾਪੂ ਕਸ਼ਮੀਰ ਸਿੰਘ ਅਕਾਲ ਚਲਾਣਾ ਕਰ ਗਏ

ਸ਼੍ਰੀ ਅੰਮ੍ਰਿਤਸਰ, ਪੰਜਾਬ (22 ਜਨਵਰੀ, 2012): ਰੂਪੋਸ਼ ਖਾੜਕੂ ਆਗੂ ਤੇ ਖਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਿਤਾ ਬਾਪੂ ਕਸ਼ਮੀਰ ਸਿੰਘ ਅੱਜ ਸਵੇਰੇ ਤਕਰੀਬਨ ਸਵਾ ਤਿੰਨ ਵਜੇ ਅਕਾਲ ਚਲਾਣਾ ਕਰ ਗਏ। ਅੰਮਿਤਸਰ ਜੇਲ੍ਹ ਵਿਚ ਨਜ਼ਰਬੰਦ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੀ ਜਥੇਬੰਦੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਨੌਜਵਾਨ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਹ ਜਾਣਕਾਰੀ ਅੱਜ ਸਮਾਜਕ ਸੰਪਰਕ ਮੰਚ "ਫੇਸਬੁੱਕ" ਉੱਤੇ ਸਾਂਝੀ ਕੀਤੀ ਹੈ। ਉਨ੍ਹਾਂ ਪੰਚ ਪ੍ਰਧਾਨੀ ਵੱਲੋਂ ਅਰਦਾਸ ਕੀਤੀ ਹੈ ਕਿ ਅਕਾਲ ਪੁਰਖ ਬਾਪੂ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।