Tag Archive "barack-obama"

ਅਮਰੀਕੀ ਰਾਸ਼ਟਰਪਤੀ ਓਬਾਮਾ ਵੱਲੋਂ ਹੀਰੋਸ਼ੀਮਾ ਦੇ ਪੀੜਤਾਂ ਨੂੰ ਸ਼ਰਧਾਂਜਲੀਆਂ; ਨਹੀਂ ਮੰਗੀ ਮੁਆਫੀ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਵਿਸ਼ਵ ਦੇ ਪਹਿਲੇ ਪ੍ਰਮਾਣੂ ਹਮਲੇ ਦੇ ਪ੍ਰਭਾਵਿਤ ਸ਼ਹਿਰ ਦਾ ਦੌਰਾ ਕੀਤਾ ਹੈ। ਓਬਾਮਾ ਨੇ ਅਮਰੀਕੀ ਪ੍ਰਮਾਣੂ ਹਮਲੇ 'ਚ ਮਾਰੇ ਗਏ ਲੋਕਾਂ ਨੂੰ 'ਹੀਰੋਸ਼ੀਮਾ ਪੀਸ ਮੈਮੋਰੀਅਲ' ਪਾਰਕ 'ਚ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਪ੍ਰਮਾਣੂ ਹਮਲੇ ਦੇ ਸਮਾਰਕ 'ਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਓਬਾਮਾ ਨੇ ਕਿਹਾ ਕਿ 71 ਸਾਲ ਪਹਿਲਾਂ ਅਸਮਾਨ ਤੋਂ ਮੌਤ ਆਈ ਸੀ, ਜਿਸ ਨੇ ਪੂਰੀ ਦੁਨੀਆ ਨੂੰ ਬਦਲ ਦਿੱਤਾ ਸੀ। ਰੀਥ ਭੇਂਟ ਕਰਨ ਮੌਕੇ ਓਬਾਮਾ ਬਹੁਤ ਸ਼ਾਂਤ ਤੇ ਉਦਾਸ ਮੁਦਰਾ 'ਚ ਸਨ ਅਤੇ ਉਨ੍ਹਾਂ ਨੇ ਥੋੜ੍ਹੀ ਦੇਰ ਲਈ ਆਪਣੀਆਂ ਅੱਖਾਂ ਬੰਦ ਰੱਖੀਆਂ।

ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਦਾ ਹੀਰੋਸ਼ੀਮਾ ਦੌਰਾ ਇਸ ਮਹੀਨੇ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਸ ਮਹੀਨੇ ਦੇ ਜਾਪਾਨ ਦੌਰੇ ਦੌਰਾਨ ਹੀਰੋਸ਼ੀਮਾ ਵੀ ਸੂਚੀ 'ਚ ਸ਼ਾਮਲ ਹੈ। 6 ਅਗਸਤ 1945 ਨੂੰ ਇਹ ਸ਼ਹਿਰ ਅਮਰੀਕਾ ਦੇ ਪ੍ਰਮਾਣੂ ਬੰਬਾਂ ਦਾ ਨਿਸ਼ਾਨਾ ਬਣਿਆ ਸੀ ਜਿਸ ਵਿੱਚ ਇੱਕ ਲੱਖ ਚਾਲੀ ਹਜ਼ਾਰ ਲੋਕ ਮਾਰ ਦਿੱਤੇ ਗਏ ਸਨ।

ਉਬਾਮਾ ਨੇ ਅਜੇਪਾਲ ਸਿੰਘ ਬੰਗਾ ਨੂੰ ਅਹਿਮ ਅਹੁਦੇ ‘ਤੇ ਨਿਯੁਕਤ ਕੀਤਾ

ਵਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਅਜੇਪਾਲ ਸਿੰਘ ਬੰਗਾ ਇਸ 9 ਮੈਂਬਰੀ ਕਮਿਸ਼ਨ ਵਿਚੋਂ ਇਕ ਹਨ। ਇਸ ਮੌਕੇ ਓਬਾਮਾ ਨੇ ਕਿਹਾ ਕਿ ਮੈ ਇਸ ਕਮਿਸ਼ਨ ਨੂੰ ਦੇਸ਼ ਦੀ ਸਾਈਬਰ ਸੁਰੱਖਿਆ ਦਾ ਸਭ ਤੋਂ ਅਹਿਮ ਕੰਮ ਸੌਾਪਿਆ ਹੈ। ਇਸ ਦੇ ਲਈ ਚੁਣੇ ਲੋਕ ਪ੍ਰਤਿਭਾਸ਼ਾਲੀ ਹੋਣ ਦੇ ਨਾਲ-ਨਾਲ ਕਾਫੀ ਅਨੁਭਵੀ ਵੀ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਅਮਰੀਕਾ ਪਹੁੰਚੇ ਸ੍ਰ: ਹਰਜੀਤ ਸਿੰਘ ਸਜਣ ਦੀ ਦੂਰਦਰਸ਼ਤਾ ਦੀ ਉਬਾਮਾ ਨੇ ਕੀਤੀ ਪ੍ਰਸੰਸਾ

ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਸ੍ਰ: ਹਰਜੀਤ ਸਿੰਘ ਸਜਣ ਦਾ ਪ੍ਰਧਾਨ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਅਮਰੀਕਾ ਪਹੁੰਚਣ ‘ਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਨਿੱਘਾ ਸਵਾਗਤ ਕੀਤਾ।

ਉਬਾਮਾ ਨੇ ਸਿੱਖਾਂ ਨੁੰ ਮੁੜ ਦਿੱਤਾ ਸੁਰੱਖਿਆ ਦਾ ਭਰੋਸਾ

ਅਮਰੀਕਾ ਵਿੱਚ ਸਿੱਖਾਂ ‘ਤੇ ਹੋਰ ਲਗਾਤਾਰ ਹਮਲਿਆਂ ਕਾਰਣ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਸਿੱਖਾਂ ਨੂੰ ਮੁੜ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਭੇਜੇ ਆਪਣੇ ਵਧਾਈ ਸੰਦੇਸ਼ ਸਮੇ ਆਪਣੀ ਵਿਸ਼ੇਸ਼ ਸਹਾਇਕ ਅਤੇ ਵਾਈਟ ਹਾਊਸ ਦੇ ਧਰਮ ਆਧਾਰਿਤ ਦਫਤਰ ਦੀ ਮੁਖੀ ਮੇਲਿਸਾ ਰੋਜਰਸ ਰਾਹੀਂ ਸਿੱਖਾਂ ਨੂੰ ਦਿੱਤੇ ਮੁੜ ਭਰੋਸੇ ਦਿੱਤਾ ਹੈ।

ਬਰਾਕ ਓਬਾਮਾ ਨੇ ਕਿਹਾ ਸਿੱਖ ਮਹਾਨ ਯੋਧੇ ਹਨ; ਫੋਜ ਵਿੱਚ ਧਾਰਮਿਕ ਚਿੰਨਾਂ ਤੇ ਲੱਗੀਆਂ ਬੰਦਿਸ਼ਾਂ ਹਟਾਉਣ ਦਾ ਦਿੱਤਾ ਭਰੋਸਾ

ਅਮਰੀਕਾ ਦੀ ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲ ਕੇ ਮੰਗ ਕੀਤੀ ਕਿ ਸਿੱਖਾਂ ਨੂੰ ਅਮਰੀਕੀ ਫੌਜ ਵਿੱਚ ਬਿਨ੍ਹਾਂ ਕਿਸੇ ਰੋਕ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਗੁਰਦੁਆਰਾ ਸਾਹਿਬ ਦੀ ਭੰਨਤੋੜ ਕਰਨ ਵਾਲਿਆ ਖਿਲਾਫ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲਿਖੀ ਉਬਾਮਾ ਨੂੰ ਚਿੱਠੀ

ਅਮਰੀਕੀ ਸ਼ਹਿਰ ਲਾਂਸ ਏਜਲਸ ਵਿਖੇ 'ਤੇ ਗੁਰਦੁਆਰਾ ਸਾਹਿਬ ਦੀ ਭੰਨ-ਤੋੜ ਕਰਨ ਦੀ ਘਟਨਾ 'ਤੇ ਅਫਸੋਸ ਪ੍ਰਗਟ ਕਰਦਿਆਂ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚਿੱਠੀ ਲਿਖਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਅਮਰੀਕਾ ਨਸਲੀ ਵਿਤਕਰੇਬਾਜ਼ੀ ਵਿੱਚੋਂ ਅਜੇ ਤਕ ਨਹੀ ਨਿਕਲ ਸਕਿਆ: ਬਰਾਕ ਓਬਾਮਾ

ਅਮਰੀਕਾ ਵਿੱਚ ਇੱਕ ਗੋਰੇ ਵੱਲੋਂ ਕਾਲੇ ਲੋਕਾਂ ਦੇ ਚਰਚ ਵਿੱਚ ਦਾਖ਼ਲ ਹੋਕੇ 9 ਲੋਕਾਂ ਨੂੰ ਮਾਰਨ ਦੀ ਘਟਨਾ ਬਾਰੇ ਪ੍ਰਤੀਕਰਮ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਨਸਲੀ ਵਿਤਕਰੇਬਾਜ਼ੀ ਦੇ ਆਪਣੇ ਇਤਿਹਾਸ ਵਿੱਚੋਂ ਅਜੇ ਤਕ ਨਹੀ ਨਿਕਲ ਸਕਿਆ।

ਬਰਾਕ ਉਬਾਮਾ ਖਿਲਾਫ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਖਰਾਬ ਕਰਨ ਦੇ ਦੋਸ਼ਾਂ ਅਧੀਨ ਸ਼ਿਕਾਇਤ ਦਰਜ਼

ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵੱਲੋਂ ਕੀਤੀ ਬਿਆਨਬਾਜ਼ੀ ਵਿੱਚ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਖਰਾਬ ਕਰਨ ਦੇ ਦੋਸ਼ ਅਧੀਨ ਉਸ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।

ਸਿੱਖ ਜੱਥੇਬੰਦੀ ਵੱਲੋਂ ਬਰਾਕ ਉਬਾਮਾ ਵੱਲੋਂ ਭਾਰਤ ਨੂੰ ਧਾਰਮਕਿ ਸਹਿਣਸ਼ੀਲਤਾ ਦਾ ਪਾਠ ਪੜਾਉਣ ਦਾ ਧੰਨਵਾਦ

ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਕੰਮ ਕਰਦੀ ਸਿੱਖ ਜੱਥੇਬੰਦੀ ਸਿੱਖ ਜਥੇਬੰਦੀ ਸਿਖਸ ਫਾਰ ਜਸਟਿਸ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਭਾਰਤ ਨੂੰ ਮਜ਼੍ਹਬੀ ਅਤੇ ਨਸਲੀ ਵਿਤਕਰੇ ਪ੍ਰਤੀ ਨਸੀਹਤ ਦੇਣ ਦਾ ਸਵਾਗਤ ਕੀਤਾ ਹੈ।

Next Page »