Tag Archive "barjinder-singh-makhan-brar"

ਬਾਦਲ ਦਲ ਦੇ ਉਮੀਦਵਾਰ ਮੱਖਣ ਬਰਾੜ ਦੇ ਰੋਡ-ਸ਼ੋਅ ਦੌਰਾਨ ‘ਆਪ’ ਸਮਰਥਕ ਵਲੋਂ ਵੀਡੀਓ ਬਣਾਉਣ ਕਰਕੇ ਤਣਾਅ

ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਨਾਲ ਸਿਆਸੀ ਟੱਕਰ ਲੈ ਰਹੀ ਆਮ ਆਦਮੀ ਪਾਰਟੀ ‘ਆਪ’ ਦਾ ਆਉਂਦੇ ਦਿਨਾਂ 'ਚ ਟਕਰਾਅ ਵਧਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੋਗਾ ਵਿਖੇ ਅਕਾਲੀ ਉਮੀਦਵਾਰ ਦੇ ਰੋਡ ਸ਼ੋਅ ਦੌਰਾਨ ਟਕਰਾਅ ਹੁੰਦਾ-ਹੁੰਦਾ ਟਲ ਗਿਆ। ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਵਿੱਚ ਕਈ ਥਾਵਾਂ ਉੱਤੇ ਦੋਵਾਂ ਧਿਰਾਂ ’ਚ ਝਗੜਾ ਹੋ ਚੁੱਕਾ ਹੈ। ਪੁਲਿਸ ਨੇ ਦੋਵਾਂ ਧਿਰਾਂ ਦੀ ਸ਼ਿਕਾਇਤ ਉੱਤੇ ਡੀਡੀਆਰ (ਰੋਜ਼ਾਨਾ ਮੁਢਲੀ ਸੂਚਨਾ ਰਿਪੋਰਟ) ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।