
ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਜੁੜਨ ਦੀ ਕੜੀ ਤਹਿਤ ਆਮ ਆਦਮੀ ਪਾਰਟੀ ਵੱਲੋਂ ਬਟਾਲਾ ਵਿਖੇ ਵਪਾਰੀਆਂ, ਟ੍ਰਾਂਸਪੋਟਰਾਂ ਅਤੇ ਉਦਯੋਗਪਤੀਆਂ ਨਾਲ ਬੈਠਕ ਦਾ ਆਯੋਜਨ ਕੀਤਾ ਗਿਆ। ਲੁਧਿਆਣਾ ਵਿਖੇ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਬਾਅਦ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਪਾਰਿਕ ਭਾਈਚਾਰੇ ਨਾਲ ਰੂ-ਬ-ਰੂ ਹੁੰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਆਪਣੇ ਵਿੱਤੀ ਹਿੱਤਾਂ ਲਈ ਸਵੈ-ਕੇਂਦ੍ਰਿਤ ਨੀਤੀਆਂ ਦੇ ਕਾਰਣ ਪੰਜਾਬ ਦੇ ਉਦਯੋਗਾਂ ਨੂੰ ਵੱਡੀ ਢਾਅ ਲੱਗੀ ਹੈ ਅਤੇ ਸੂਬੇ ਦੀ ਆਰਥਿਕਤਾ ਨੂੰ ਸਹੀ ਕਰਨ ਲਈ ਇੱਕ ਮਜਬੂਤ ਸਿਆਸੀ ਇੱਛਾ ਦੀ ਜ਼ਰੂਰਤ ਹੈ।
ਕਦੇ ਗੁਰਾਂ ਦੇ ਨਾਂਅ 'ਤੇ ਵੱਸਣ ਵਾਲੇ ਪੰਜਾਬ ਦਾ ਸਮਾਜਿੱਕ ਮਾਹੌਲ ਦਿਨੋ ਦਿਨ ਖਰਾਬ ਹੁੰਦੇ ਜਾ ਰਿਹਾ ਹੈ ਅਤੇ ਆਏ ਦਿਨ ਬੀਬੀਆਂ ਨਾਲ ਛੇੜਖਾਨੀਆਂ ਦੀਆਂ ਘਟਨਾਵਾਂ ਵੱਧ ਰਹੀਆਂ ਅਤੇ ਗੁੰਡਾਂ ਅਨਸਰਾਂ ਵੱਲੋਂ ਇਸਦਾ ਵਿਰੋਧ ਕਰਨ ਵਾਲੇ ਮਾਪਿਆਂ ਨੂੰ ਹੀ ਮੌਤ ਦੇ ਘਾਟ ਉਤਾਰਨ ਦੇ ਵਰਤ ਰਹੇ ਵਰਤਾਰੇ ਹੋਰ ਵੀ ਡਰਾਉਣੇ ਭਵਿੱਖ ਦੀ ਦੱਸ ਪਾਉਂਦੇ ਹਨ।
ਸਿੱਖ ਧਰਮ ਦੇ ਬਾਨੀ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ 'ਤੇ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਟਾਲਾ 'ਚ ਸਮੁੱਚੀ ਲੋਕਾਈ ਵੱਲੋਂ ਸ਼ਰਧਾ ਭਾਵਨਾ, ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।