ਆਧੁਨਿਕਤਾ ਅਤੇ ਉਸ ਦਾ ਸਿੱਖਾਂ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪ੍ਰਣਾਲੀ 'ਤੇ ਪ੍ਰਭਾਵ ਸਬੰਧੀ ਕਰਵਾਏ ਸੈਮੀਨਾਰ ਤੋਂ ਬਾਅਦ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਹਫਤਾਵਰੀ ਦੀਵਾਨ ਵਿੱਚ ਸਿੱਖ ਕੌਮ ਦੇ ਚਿੰਤਕ ਸ੍ਰ ਅਜਮੇਰ ਸਿੰਘ ਨੇ ਸਿੱਖ ਰਾਜ ਦੀ ਲੋੜ ਅਤੇ ਇਸ ਦੀ ਵਿਲੱਖਣਤਾ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਉਦਿਆਂ ਹੋਇਆਂ ਕਿਹਾ ਕਿ ਅਜ਼ਾਦੀ ਹਰ ਜੀਵ ਦੀ ਬੁਨਿਆਦੀ ਲੋੜ ਹੈ। ਗੁਲਾਮ ਵਾਤਾਵਰਣ ਵਿੱਚ ਤਾਂ ਪੌਦਿਆਂ ਪੰਛੀਆਂ ਦਾ ਵੀ ਸਹੀ ਵਿਕਾਸ ਨਹੀਂ ਹੁੰਦਾ।