ਸਿੱਖ ਸੰਘਰਸ਼ ਨਾਲ ਸਬੰਧਿਤ ਲੰਮਾ ਸਮਾ ਜੇਲ ਕੱਟਣ ਵਾਲੇ ਭਾਈ ਬਲਜੀਤ ਸਿੰਘ ਭਾਊ ਦੇ ਪਿਤਾ ਰਿਟਾ. ਕੈਪਟਨ ਦਲੀਪ ਸਿੰਘ(70) ਦੀ ਪਿਛਲੇ ਕਈ ਦਿਨਾਂ ਤੋਂ ਸਿਹਤ ਨਾਜ਼ੁਕ ਹੋਣ ਕਾਰਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਫੇਜ਼ 9 ਸਥਿਤ ਸਿਲਵਰ ਔਕਸ ਹਸਪਤਾਲ ਵਿਚ ਆਈ. ਸੀ. ਯੂ ਵਿਚ ਜ਼ੇਰੇ ਇਲਾਜ ਸਨ, 3 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਅਕਾਲ ਚਲਾਣਾ ਕਰ ਗਏ।