Tag Archive "bhai-jaspal-singh-manjhpur"

ਪੰਜਾਬ ਸਰਕਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣੇ ਨਹੀਂ ਲਿਆਉਣਾ ਚਾਹੁੰਦੀ; ਅਗਲੀ ਸੁਣਵਾਈ 25 ਨੂੰ

ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਦਰਜ ਇਕ ਮਾਮਲੇ ਵਿਚ ਲੁਧਿਆਣਾ ਦੇ ਸੀਨੀਅਰ ਐਡੀਸ਼ਨਲ ਸੈਸ਼ਨਜ ਜੱਜ ਅਰੁਨਵੀਰ ਵਸ਼ਿਸਟ ਵੱਲੋਂ 11 ਜਨਵਰੀ 2019 ਨੂੰ ਸਰਕਾਰੀ ਧਿਰ ਦੀਆਂ ਗਵਾਹੀਆਂ ਬਾ-ਹੁਕਮ ਬੰਦ ਕਰਨ ਤੋਂ ਬਾਅਦ 6 ਫਰਵਰੀ 2019 ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਦਿੱਲੀ ਤਿਹਾੜ ਜੇਲ੍ਹ ਦੇ ਸੁਪਰਡੈਟ ਨੂੰ ਪੇਸ਼ੀ ਵਾਰੰਟ ਜਾਰੀ ਕੀਤੇ ਸਨ ਪਰ 25 ਜਨਵਰੀ 2019 ਨੂੰ ਸਰਕਾਰ ਵੱਲੋਂ ਦਰਖਾਸਤ ਲਗਾ ਕੇ ਪੇਸ਼ੀ ਦਾ ਪਰਵਾਨਾਂ ਰੱਦ ਕਰਕੇ ਵੀਡਿਓ ਕਾਨਫਰਸਿੰਗ ਰਾਹੀਂ ਪੇਸ਼ੀ ਕਰਵਾਉਣ ਦੀ ਲਈ ਬੇਨਤੀ ਕੀਤੀ ਗਈ ਸੀ।

ਪੰਜਾਬ ਸਰਕਾਰ ਸੌਦਾ ਸਾਧ ਖਿਲਾਫ ਸਲਾਬਤਪੁਰਾ ਮਾਮਲੇ ਦੀ ਪੈਰਵੀ ਕਰੇ: ਦਰਬਾਰ-ਏ-ਖਾਲਸਾ ਤੇ ਹੋਰ

ਦਰਬਾਰ-ਏ-ਖਾਲਸਾ ਅਤੇ ਅਲਾਇੰਸ ਫਾਰ ਸਿੱਖ ਆਰਗੇਨਾਈਜੇਸ਼ਨਸ (ਅ.ਫ.ਸਿ.ਆ.)ਨਾਮੀ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਕ ਮੰਗ ਪੱਤਰ ਰਾਹੀਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਵਿਰੁਧ ਸਾਲ 2007 ਵਿਚ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ਦੀ ਪੈਰਵੀ ਕਰਨ ਲਈ ਕਿਹਾ ਹੈ।

ਦੋਵੇਂ ਕਾਂਗਰਸੀ ਸਰਕਾਰਾਂ ਭਾਈ ਹਰਨੇਕ ਸਿੰਘ ਭੱਪ ਦੀ ਜੇਲ੍ਹ ਬਦਲੀ ਦਾ ਰਾਹ ਪੱਧਰਾ ਕਰਨ: ਰਾਜਸਥਾਨ ਕਮੇਟੀ

ਉਹਨਾਂ ਅੱਗੇ ਲਿਖਿਆ ਕਿ "ਪਿਛਲੀ ਭਾਜਪਾਈ ਵਸੁੰਧਰਾ ਰਾਜੇ ਦੀ ਸਰਕਾਰ ਨਾਲ ਭਾਈ ਹਰਨੇਕ ਸਿੰਘ ਭੱਪ ਦੀ ਜੇਲ੍ਹ ਬਦਲੀ ਦੀ ਜੋ ਗੱਲਬਾਤ ਚਲ ਰਹੀ ਸੀ ਸੂਬੇ ਵਿਚ ਚੋਣਾਂ ਹੋਣ ਕਾਰਣ ਉਹ ਟੁੱਟ ਗਈ ਸੀ, ਹੁਣ ਜੋ ਨਵੀਂ ਸਰਕਾਰ ਕਾਂਗਰਸ ਦੀ ਬਣੀ ਹੈ ਤਾਂ ਦੋਵਾਂ ਸੂਬਿਆਂ ਦੀਆਂ ਕਾਂਗਰਸੀ ਸਰਕਾਰਾਂ ਨੂੰ ਆਪਸੀ ਸਹਿਯੋਗ ਨਾਲ ਭਾਈ ਹਰਨੇਕ ਸਿੰਘ ਭੱਪ ਦੀ ਜੇਲ੍ਹ ਬਦਲੀ ਦੇ ਕਾਰਜ ਨੂੰ ਨੇਪਰੇ ਚਾੜ੍ਹਨਾ ਚਾਹੀਦਾ ਹੈ।