Tag Archive "bhai-r-p-singh"

ਸਰਬੱਤ ਖਾਲਸਾ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਕੇ ਹੀ ਆਪਣੇ ਵਿਚਾਰ ਰੱਖਾਂਗਾ- ਭਾਈ ਹਵਾਰਾ

ਸਿੱਖ ਰਿਲੀਫ ਦੇ ਨੁਮਾਇੰਦੇ ਪਰਮਿੰਦਰ ਸਿੰਘ ਅਮਲੋਹ ਅਤੇ ਅਖੰਡ ਕੀਰਤਨੀ ਜਥੇ ਦੇ ਭਾਈ ਆਰ.ਪੀ ਸਿੰਘ ਵੱਲੋਂ ਜਾਰੀ ਬਿਆਨ ਅਨੁਸਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਸੇਵਾ ਸੰਭਾਲ ਲਈ ਸਿੱਖ ਸੰਗਤਾਂ ਦੇ ਸੁਨੇਹੇ ਮਿਲ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਮੈਂ ਇਸ ਸ਼ਰਤ ਤੇ ਇਸ ਵਿਚਾਰ ਲਈ ਹਾਮੀ ਭਰੀ ਸੀ ਕਿ ਜੇ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਪੂਰੀ ਦੁਨੀਆ ਵਿੱਚੋਂ ਸਿੱਖ ਸੰਗਤਾਂ ਦੇ ਨੁਮਾਇੰਦੇ ਸਰਬੱਤ ਖਾਲਸਾ ਵਿੱਚ ਸ਼ਿਰਕਤ ਕਰਨ ਤਾਂ ਜੋ ਸਮੁੱਚੀ ਸਿੱਖ ਕੌਮ ਏਕਤਾ ਵੱਲ ਵੱਧ ਸਕੇ।