Tag Archive "bhai-santhok-singh-ji"

ਕੈਥਲ ਵਿੱਚ ਭਾਈ ਸੰਤੋਖ ਸਿੰਘ ਦੀ ਯਾਦਗਾਰ ਹਵੇਲੀ ਖਰੀਦ ਕੇ ਤਿਆਰ ਕੀਤੀ ਜਾਵੇਗੀ: ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਦੇ ਕੈਥਲ ਜਿਲੇ ਵਿਚ ਸਥਿਤ ਹਵੇਲੀ ਨੂੰ ਖਰੀਦ ਕੇ ਭਾਈ ਸੰਤੋਖ ਸਿੰਘ ਦੀ ਯਾਦਗਾਰ ਤਿਆਰ ਕਰੇਗੀ, ਜਿਥੇ ਭਾਈ ਸੰਤੋਖ ਸਿੰਘ ਨੇ 'ਗੁਰ ਪ੍ਰਤਾਪ ਸੂਰਜ ਪ੍ਰਕਾਸ਼' ਗ੍ਰੰਥ ਦੀ ਰਚਨਾ ਕੀਤੀ ਸੀ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਂਵੀਂ ਵਿਖੇ ਚੱਲ ਰਹੀ ਇਤਹਾਸ ਦੀ ਕਥਾ 'ਗੁਰੂ ਨਾਨਕ ਪ੍ਰਕਾਸ਼' ਪੋਥੀ ਦੀ ਅੱਜ ਸੰਪਰਨਤਾ 'ਚ ਭਾਗ ਲੈਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦਿੱਤੀ।