Tag Archive "bharat-bhushan-ashu"

ਰਾਵਣ ਜਲਾਉਣ ਦੇ ਮੁੱਦੇ ‘ਤੇ ਅਕਾਲੀ-ਕਾਂਗਰਸੀ ਲੜੇ; ਦੋਵਾਂ ਧਿਰਾਂ ਵਲੋਂ ਇਕ ਦੂਜੇ ‘ਤੇ ਕਰਾਸ ਪਰਚੇ ਦਰਜ

ਹਿੰਦੂਆਂ ਦੇ ਤਿਉਹਾਰ ਦਸ਼ਹਿਰਾ ਮੌਕੇ ਰਾਵਣ ਜਲਾਉਣ ਦੇ ਮੁੱਦੇ ’ਤੇ ਕਾਂਗਰਸੀਆਂ ਅਤੇ ਅਕਾਲੀ ਦਲ ਵਿਚਾਲੇ ਹੋਇਆ ਟਕਰਾਅ ਕਾਂਗਰਸ ਨੂੰ ਮਹਿੰਗਾ ਪਿਆ। ਲੁਧਿਆਣਾ ਪੁਲਿਸ ਨੇ ਕਾਂਗਰਸੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਅਗਵਾ ਕਰਨ, ਧਾਰਮਿਕ ਭਾਵਨਾਵਾਂ ਭੜਕਾਉਣ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ, ਸੰਸਦ ਰਵਨੀਤ ਬਿੱਟੂ ਦੇ ਭਰਾ, ਵਿਧਾਇਕ ਆਸ਼ੂ ਦੇ ਭਰਾ ਅਤੇ ਤਿੰਨ ਹੋਰ ਕਾਂਗਰਸੀਆਂ ਵਿਰੁਧ ਦਰਜ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਕਰਾਸ ਐਫਆਈਆਰ ਕਰਦਿਆਂ ਕਾਂਗਰਸੀਆਂ ਦੀ ਸ਼ਿਕਾਇਤ ’ਤੇ ਅਕਾਲੀ ਦਲ ਦੇ ਮਾਲਵਾ ਜ਼ੋਨ 3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ।