ਪੁਲਿਸ ਅੰਦਰ ਭਰਤੀ ਹੋਣ ਉਪਰੰਤ ਅੰਮ੍ਰਿਤਪਾਨ ਕਰਨ ਅਤੇ ਡਿਊਟੀ ਦੌਰਾਨ ਸਿਰ 'ਤੇ ਦੁਮਾਲਾ ਸਜ਼ਾ ਕੇ ਰੱਖਣ ਵਾਲੀ ਬੀਬੀ ਜਸਵੀਰ ਕੌਰ ਦੀ ਪਿਛਲੇ ਦਿਨਾਂ ਵਿੱਚ ਵਰਦੀ ਨਾਲ ਦੁਮਾਲਾ ਸਜਾਈ ਫ਼ੋਟੋ ਸੋਸ਼ਲ ਮੀਡੀਏ ਅੰਦਰ ਪਾਈ ਗਈ, ਜਿਹਨੂੰ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਹਜ਼ਾਰਾਂ ਪੰਜਾਬੀਆਂ ਵੱਲੋਂ ਪਸੰਦ ਕੀਤਾ ਗਿਆ ਹੈ।