ਬੀਤੇ ਕੱਲ (10 ਨਵੰਬਰ ਨੂੰ) ਵੋਟਾਂ ਦੀ ਗਿਣਤੀ ਤੋਂ ਬਾਅਦ ਸਾਹਮਣੇ ਆਏ ਚੋਣ ਨਤੀਜੇ ਭਾਰਤੀ ਜਨਤਾ ਪਾਰਟੀ ਦੀ ਭਾਜਪਾ-ਜਨਤਾ ਦਲ (ਯੂ) ਗਠਜੋੜ (ਐਨ.ਡੀ.ਏ.) ਦੀ ਜਿੱਤ ਪਰ ਨਿਤਿਸ਼ ਕੁਮਾਰ ਨੂੰ ‘ਵੱਡੇ ਭਾਈ’ ਤੋਂ ‘ਨਿੱਕਾ’ ਬਣਾਉਣ ਦੀ ਰਣਨੀਤੀ ਦੀ ਰਣਨੀਤੀ ਦੇ ਮੁਤਾਬਿਕ ਹੀ ਆਏ ਹਨ। 243 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਲਈ ਘੱਟੋ-ਘੱਟ 122 ਸੀਟਾਂ ਦੀ ਲੋੜ ਹੁੰਦੀ ਹੈ। ਐਨ.ਡੀ.ਏ. ਨੂੰ ਇਸ ਵਾਰ 125 ਸੀਟਾਂ ਮਿਲੀਆਂ ਹਨ ਜਿਨ੍ਹਾਂ ਵਿਚੋਂ ਭਾਜਪਾ ਨੇ 74 ਸੀਟਾਂ ਅਤੇ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੁ) ਨੂੰ 43 ਸੀਟਾਂ ਮਿਲੀਆਂ ਹਨ। ਇੰਝ ਭਾਜਪਾ ਹੁਣ ਗਠਜੋੜ ਵਿਚਲੀ ਵੱਡੀ ਧਿਰ ਬਣ ਗਈ ਹੈ।