ਪੰਜਾਬ ਵਿੱਚ 1980 ਤੋਂ 90ਵਿਆਂ ਦਾ ਸਮਾਂ ਵੱਡੇ ਪੱਧਰ 'ਤੇ ਸੰਗੀਠਤ ਤਰੀਕੇ ਨਾਲ ਹੋਈ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਾ ਸਮਾਂ ਸੀ।ਪੁਲਿਸ ਦੀ ਹਿਰਾਸਤ ਵਿੱਚ ਮੋਤਾਂ, ਗੈਰ ਕਾਨੂੰਨੀ ਕਤਲ, ਝੂਠੇ ਪੁਲਿਸ ਮੁਕਾਬਲੇਅਤੇ ਜਬਰਦਸਤੀ ਸਿੱਖਾਂ ਨੂੰ ਘਰੋਂ ਚੁੱਕ ਕੇ ਆਲੋਪ ਕਰ ਦੇਣਾ ਉਸ ਸਮੇਂ ਦਾ ਆਮ ਵਰਤਾਰਾ ਸੀ।