ਮੋਦੀ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਚਰਚਿਤ ਇਸ਼ਰਤ ਜਹਾਂ ਫਰਜ਼ੀ ਮੁਕਾਬਲੇ ਦੇ ਕੇਸ ਵਿੱਚ ਖੁਫੀਆ ਬਿਊਰੋ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਸੀਬੀਆਈ ਤੋਂ ਇਸ ਕੇਸ ਦੇ ਦਸਤਾਵੇਜ਼ ਮੰਗ ਲੈਣ ਦੀ ਕਾਰਵਾਈ ਨੂੰ ਕਾਂਗਰਸ ਨੇ ਅੱਜ ਅਣਉਚਿਤ ਕਰਾਰ ਦਿੱਤਾ ਤੇ ਕਿਹਾ ਕਿ ਇਸ ਨਾਲ ਜਾਂਚ ਏਜੰਸੀ ਦੀ ਖੁਦਮੁਖਤਿਆਰੀ ਨੂੰ ਖੋਰਾ ਲੱਗੇਗਾ।