
ਸਿੱਖ ਨੁਮਾਇੰਦਿਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਿੰਨੇ ਚਿਰ ਤੱਕ ਇਸ ਲੇਖੇ ਉੱਤੇ ਮੁੜ ਵਿਚਾਰ ਨਹੀਂ ਹੁੰਦੀ ਉਦੋਂ ਤੱਕ ਇਸ ਉੱਤੇ ਰੋਕ ਲਾਈ ਜਾਵੇ ਅਤੇ ਇਸ ਨੂੰ ਕਨੇਡਾ ਸਰਕਾਰ ਦੀਆਂ ਬਿਜਾਲ-ਟਿਕਾਣਿਆਂ (ਵੈਬਸਾਈਟਾਂ) ਤੋਂ ਹਟਾ ਦਿੱਤਾ ਜਾਵੇ।
ਬੀਤੇ ਦਿਨੀਂ ਕੈਨੇਡਾ ਦੇ ਪਬਲਿਕ ਸੇਫਟੀ ਲੋਕ ਰੱਖਿਆ ਮੰਤਰਾਲੇ (2018 Public Report on the Terrorist Threat to Canada) ਵਲੋਂ ਕੈਨੇਡਾ ਨੂੰ ਅੱਤਵਾਦੀ ਖਤਰਿਆਂ ਬਾਰੇ ਸਲਾਨਾ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਸਿੱਖ(ਖਾਲਿਸਤਾਨੀ) ਕੱਟੜਵਾਦ ਨੂੰ ਕੈਨੇਡਾ ਨੂੰ ਅੱਤਵਾਦੀ ਖਤਰਿਆਂ ਦੀ ਸੂਚੀ ਦੇ ਵਿੱਚ ਲਿਖਿਆ ਗਿਆ। ਇਸ ਲੇਖੇ ਨੂੰ ਲੈ ਕੇ ਕੈਨੇਡਾ ਵੱਸਦੇ ਸਿੱਖਾਂ ਅੰਦਰ ਨਿਰਾਸ਼ਾ ਵੇਖੀ ਜਾ ਰਹੀ ਹੈ।
ਰਨਦੀਪ ਸਿੰਘ ਸਰਾਂ ਨੇ ਆਪਣੇ ਫੇਸਬੁੱਕ ਖਾਤੇ ਉੱਤੇ ਜੋ ਸੂਚਨਾ ਜਾਰੀ ਕੀਤੀ ਹੈ ਉਸਦਾ ਪੰਜਾਬੀ ਉਲੱਥਾ ਸਿੱਖ ਸਿਆਸਤ {ਪੰਜਾਬੀ} ਦੇ ਪਾਠਕਾਂ ਲਈ ਹੇਂਠਾ ਸਾਂਝਾ ਕੀਤਾ ਜਾ ਰਿਹਾ ਹੈ-