Tag Archive "captain-preetinder-singh"

ਪਟਿਆਲਾ: ਬਾਦਲ ਦਲ ਦਾ ਯੂਥ ਆਗੂ ਕੈਪਟਨ ਪ੍ਰੀਤਇੰਦਰ ਸਿੰਘ ਇਰਾਦਾ ਕਤਲ ਕੇਸ ਵਿਚੋਂ ਭਗੌੜਾ ਕਰਾਰ

ਪਟਿਆਲਾ ਦੇ ਸਾਬਕਾ ਬਾਦਲ ਦਲ ਦੇ ਮੇਅਰ ਜਸਪਾਲ ਸਿੰਘ ਦੇ ਪੁੱਤਰ ਅਤੇ ਯੂਥ ਅਕਾਲੀ ਦਲ ਬਾਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਕੈਪਟਨ ਪ੍ਰੀਤਇੰਦਰ ਸਿੰਘ ਨੂੰ ਅਦਾਲਤ ਵੱਲੋਂ ਇਰਾਦਾ ਕਤਲ ਦੇ ਕੇਸ ‘ਚ ਭਗੌੜਾ ਕਰਾਰ ਦੇ ਦਿੱਤਾ ਗਿਆ ਹੈਙ ਇਹ ਕਾਰਵਾਈ ਵਧੀਕ ਸੈਸ਼ਨ ਜੱਜ ਨਵਲ ਕੁਮਾਰ ਦੀ ਅਦਾਲਤ ਨੇ ਕੀਤੀ। ਇਰਾਦਾ ਕਤਲ ਦਾ ਇਹ ਕੇਸ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਵਿੰਦਰ ਸਿੰਘ ਲੱਕੀ ‘ਤੇ ਹੋਏ ਹਮਲੇ ਨਾਲ ਸਬੰਧਤ ਹੈ। ਇਸ ਸਬੰਧੀ 8 ਜਨਵਰੀ 2014 ਨੂੰ ਥਾਣਾ ਕੋਤਵਾਲੀ ਵਿੱਚ ਧਾਰਾ 308 ਤਹਿਤ ਕੇਸ ਦਰਜ ਹੋਇਆ ਸੀ। ਫੇਰ ਤਫ਼ਤੀਸ਼ ਦੌਰਾਨ ਇਹ ਧਾਰਾ 325 ਵਿੱਚ ਤਬਦੀਲ ਹੋ ਗਿਆ।