ਸਪੇਨ ਦੇ ਖੁਦਮੁਖਤਿਆਰ ਅਤੇ ਆਰਥਿਕ ਪੱਖੋਂ ਮਜਬੂਤ ਸੂਬੇ ਕੈਟੇਲੋਨੀਆ ਵਿਚ ਆਜ਼ਾਦੀ ਪੱਖੀ ਧਿਰਾਂ ਨੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿਚ ਮੁੜ ਜਿੱਤ ਲਈਆਂ ਹਨ।
ਸਪੇਨ ਦੇ ਪ੍ਰਧਾਨ ਮੰਤਰੀ ਮਾਰੀਆਨੋ ਰਖੋਏ ਨੇ ਕੈਤਾਲੋਨੀਆ ਦੀ ਸੰਸਦ ਨੂੰ ਭੰਗ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਰਖੋਏ ਨੇ ਕੈਤਾਲੋਨੀਆ ਦੇ ਆਗੂ ਕਾਰਲੋਸ ਪੁਜ਼ੀਮੋਂਟ ਅਤੇ ਉਨ੍ਹਾ ਦੀ ਵਜ਼ਾਰਤ ਨੂੰ ਵੀ ਬਰਖਾਸਤ ਕਰਨ ਦਾ ਐਲਾਨ ਕਰ ਦਿੱਤਾ।
ਸਪੇਨ ਵਿੱਚ ਤਣਾਅ ਸਿਖਰ ਉਤੇ ਪੁੱਜ ਗਿਆ, ਜਦੋਂ ਕੈਟੇਲੋਨੀਆ ਦੇ ਆਗੂਆਂ ਨੇ ਰਾਜਾ ਫੇਲਿਪ ਦੀ ਚਿਤਾਵਨੀ ਨੂੰ ਰੱਦ ਕਰਦਿਆਂ ਕੁੱਝ ਦਿਨਾਂ ਵਿੱਚ ਇਸ ਖਿੱਤੇ ਦੀ ਆਜ਼ਾਦੀ ਦਾ ਐਲਾਨ ਕਰਨ ਦਾ ਅਹਿਦ ਲਿਆ।
ਸਪੇਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਮੁਲਕ ਦੇ ਉੱਤਰ ਪੂਰਬੀ ਖਿੱਤੇ ’ਚ ਵਸੇ ਕੈਟੇਲੋਨੀਆ ਦੇ ਆਗੂ ਕਾਰਲਸ ਪੁਦਜ਼ਮੌਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਪੇਨ ਨਾਲੋਂ ਵੱਖ ਹੋਣ ਦਾ ਅਧਿਕਾਰ ਮਿਲ ਗਿਆ ਹੈ। ਪੁਦਜ਼ਮੌਨ ਸਰਕਾਰ ਨੇ ਦਾਅਵਾ ਕੀਤਾ ਕਿ ਰਾਏਸ਼ੁਮਾਰੀ ਦੌਰਾਨ 90 ਫੀਸਦ ਵੋਟਰਾਂ ਨੇ ਅਜ਼ਾਦੀ ਦੀ ਹਮਾਇਤ ਕੀਤੀ ਹੈ। ਉਧਰ ਸਪੈਨਿਸ਼ ਪ੍ਰਧਾਨ ਮੰਤਰੀ ਮਾਰੀਆਨੋ ਰਾਜੌਇ ਨੇ ਲੰਘੇ ਦਿਨ ਹੋਈ ਰਾਏਸ਼ੁਮਾਰੀ ’ਤੇ ਪਾਬੰਦੀ ਲਾ ਦਿੱਤੀ ਹੈ।