ਪੰਜਾਬ ਸਰਕਾਰ ਨੇ ਨਾਮਧਾਰੀ ਮੁਖੀ ਦੀ ਪਤਨੀ ਚੰਦ ਕੌਰ ਕਤਲ ਕੇਸ ਸਮੇਤ ਤਿੰਨ ਮਾਮਲੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੇ ਹਨ। ਸੂਤਰਾਂ ਅਨੁਸਾਰ ਗ੍ਰਹਿ ਵਿਭਾਗ ਵੱਲੋਂ ਇਸ ਸਬੰਧੀ 11 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਸੂਬਾ ਸਰਕਾਰ ਨੇ ਜਿਹੜੇ ਦੋ ਹੋਰ ਮਾਮਲੇ ਜਾਂਚ ਲਈ ਸੀਬੀਆਈ ਦੇ ਸਪੁਰਦ ਕੀਤੇ ਹਨ, ਉਨ੍ਹਾਂ ਵਿੱਚ ਲੁਧਿਆਣਾ ਦੇ ਹੀ ਕੂੰਮ ਕਲਾਂ ਖੇਤਰ ’ਚ ਨਾਮਧਾਰੀਆਂ ਨਾਲ ਸਬੰਧਤ ਅਵਤਾਰ ਸਿੰਘ ਤਾਰੀ ਦਾ ਕਤਲ ਕੇਸ ਅਤੇ ਜਲੰਧਰ ਦੇ ਮਕਸੂਦਾਂ ਥਾਣੇ ਦੀ ਹਦੂਦ ’ਚ ਹੋਏ ‘ਟਿਫਿਨ ਬੰਬ ਧਮਾਕੇ’ ਦਾ ਮਾਮਲਾ ਸ਼ਾਮਲ ਹਨ।