ਉੱਤਰ ਪ੍ਰਦੇਸ਼ ਦੇ ਮਾਣਿਕਪੁਰ ਰੇਲਵੇ ਸਟੇਸ਼ਨ ਦੇ ਨੇੜੇ ਅੱਜ (24 ਨਵੰਬਰ, 2017) ਸਵੇਰੇ ਵਾਸਕੋ ਡੀ ਗਾਮਾ-ਪਟਨਾ ਐਕਸਪ੍ਰੈਸ ਰੇਲ ਗੱਡੀ ਦੀਆਂ 13 ਬੋਗੀਆਂ ਪਟਰੀ ਤੋਂ ਉੱਤਰ ਗਈਆਂ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰਾਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਹਨ। ਉੱਤਰ ਪ੍ਰਦੇਸ਼ ਦੇ ਪੁਲਿਸ ਮੁਖੀ (ਕਾਨੂੰਨ ਵਿਵਸਥਾ) ਅਨੰਦ ਕੁਮਾਰ ਨੇ ਦੱਸਿਆ ਕਿ ਪਹਿਲੀ ਨਜ਼ਰੇ ਇੰਝ ਲਗਦਾ ਹੈ ਕਿ ਇਹ ਹਾਦਸਾ ਪਟਰੀਆਂ 'ਚ ਤਰੇੜ ਆਉਣ ਕਰਕੇ ਹੋਈ ਹੈ।