
ਪਿੰਡ ਸੱਦਾ ਸਿੰਘ ਵਾਲਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰਾ ਮੰਜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਢਾਈ ਮਹੀਨੇ ਤੋਂ ਚੱਲ ਰਿਹਾ ਵਿਵਾਦ ਐਤਵਾਰ (10 ਸਤੰਬਰ) ਨੂੰ ਖੂਨੀ ਰੂਪ ਧਾਰ ਗਿਆ। ਇਸ ਝੜਪ ’ਚ ਇੱਕ ਔਰਤ ਸਮੇਤ ਸੱਤ ਜਣੇ ਜ਼ਖ਼ਮੀ ਹੋਏ ਹਨ। ਉਹ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ।
ਪਿੰਡ ਮੱਲਣ, ਸ੍ਰੀ ਮੁਕਤਸਰ ਸਾਹਿਬ ਵਿੱਚ ਬੁੱਢਾ ਦਲ ਦੇ ਧੜਿਆਂ ਵਿੱਚ ਗੁਰਦੁਆਰੇ 'ਤੇ ਕਬਜ਼ੇ ਨੂੰ ਲੈ ਕੇ ਹੋਈ ਝੜਪ ਵਿੱਚ ਤਿੰਨ ਬੰਦਿਆਂ ਦੀ ਮੌਤ ਤੋਂ ਬਾਅਦ 96 ਕਰੋੜੀ ਬੁੱਢਾ ਦਲ ਬਲਵੀਰ ਸਿੰਘ ਗਰੁੱਪ ਅਤੇ ਰਕਬਾ ਗਰੁੱਪ ਦੇ ਬਾਬਾ ਪ੍ਰੇਮ ਸਿੰਘ ਆਹਮੋਂ-ਸਾਹਮਣੇ ਆ ਗਏ ਹਨ। ਇਸ ਘਟਨਾ ਤੋਂ ਬਾਅਦ ਗੁਰਦੁਆਰਾ ਲੱਖੀ ਜੰਗਲ ਸਾਹਿਬ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ।