ਚਿੱਠੀ ‘ਚ ਲਿਖਿਆ ਐ ਕਿ “ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਕਿ 1984 ਸਿੱਖ ਵਿਰੋਧੀ ਹਿੰਸਾ ਦੀਆਂ ਜੜ੍ਹਾਂ ਸਿੱਖ ਅੱਤਵਾਦੀਆਂ ਵਲੋਂ ਫੈਲਾਏ ਗਏ ਅੱਤਵਾਦ ਵਿੱਚ ਪਈਆਂ ਹਨ ਅਤੇ ਜਿਸਨੂੰ ਕਿ ਧਿਆਨ ਵਿੱਚ ਨਹੀਂ ਲਿਆਂਦਾ ਗਿਆ। ਜਿਹਨਾਂ ਲੋਕਾਂ ਨੇ ਵਿਧਾਨ ਸਭਾ ਦੇ ਮਤੇ ਬਾਰੇ ਤੁਹਾਡੇ ਤੀਕ ਪਹੁੰਚ ਕੀਤੀ ਹੈ ਉਹਨਾਂ ਦਾ ਮਕਸਦ ਪਾਟੋਧਾੜ ਦੀ ਸਿਆਸਤ ਰਾਹੀਂ ਭਾਰਤੀ ਸੰਘ ਨੂੰ ਕਮਜੋਰ ਕਰਨਾ ਹੈ ਅਤੇ ਤੁਸੀਂ ਏਸ ਗੱਲ ਨਾਲ ਸਹਿਮਤ ਹੋਵੋਂਗੇ ਕੇ ਅਸੀਂ ਇਹ ਹੋਣਾ ਪ੍ਰਵਾਨ ਨਹੀਂ ਕਰ ਸਕਦੇ”
ਚੰਡੀਗੜ੍ਹ: ਭਾਵੇਂ ਕਿ 1984 ਵਿਚ ਭਾਰਤ ਅੰਦਰ ਸਿੱਖਾਂ ਦੀ ਹੋਈ ਕਤਲੋਗਾਰਤ ਨੂੰ ਭਾਰਤੀ ਮੀਡੀਆ ਅਤੇ ਭਾਰਤੀ ਨੁਮਾਂਇੰਦੇ ਦੰਗੇ ਕਹਿ ਕੇ ਸਰਕਾਰੀ ਸ਼ਹਿ ਅਤੇ ਯੋਜਨਾਵੱਧ ਢੰਗ ...