
ਸੀਪੀਐਮ ਦੇ ਨਵੀਂ ਦਿੱਲੀ ਵਿਖੇ ਮੁੱਖ ਦਫ਼ਤਰ ਵਿੱਚ ਬੁੱਧਵਾਰ ਨੂੰ ਹਿੰਦੂ ਸੈਨਾ ਦੇ ਦੋ ਕਾਰਕੁੰਨਾ ਨੇ ਸੀਪੀਐਮ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ 'ਤੇ ਹਮਲਾ ਕੀਤਾ। ਹਮਲਾਵਰ ਪਵਨ ਕੁਮਾਰ ਕੌਲ ਅਤੇ ਉਪੇਂਦਰ ਕੁਮਾਰ ਖੁਦ ਨੂੰ ਹਿੰਦੂ ਸੈਨਾ ਦੇ ਕਾਰਕੁਨ ਦੱਸ ਰਹੇ ਸਨ। ਪਾਰਟੀ ਨੇ ਘਟਨਾ ਲਈ ਆਰਐਸਐਸ ਨੂੰ ਜ਼ਿੰਮੇਵਾਰ ਦੱਸਿਆ ਹੈ।