Tag Archive "dalbir-singh-pattarkar"

ਉੱਘੇ ਪੱਤਰਕਾਰ ਸ. ਦਲਬੀਰ ਸਿੰਘ ਗੰਨਾ ਨਹੀਂ ਰਹੇ

ਉੱਘੇ ਪੱਤਰਕਾਰ ਸਰਦਾਰ ਦਲਬੀਰ ਸਿੰਘ ਗੰਨਾ ਐਤਵਾਰ (16 ਫਰਵਰੀ) ਨੂੰ ਚਲਾਣਾ ਕਰ ਗਏ। ਉਹ ਫਿਲੌਰ ਨੇੜੇ ਆਪਣੇ ਪਿੰਡ ਗੰਨਾ ਵਿਖੇ ਰਹਿ ਰਹੇ ਸਨ।

ਚੰਡੀਗੜ੍ਹ ਪੁਲਿਸ ਨੇ ਹਰਦੀਪ ਸਿੰਘ ਡਿਬਡਿਬਾ ਦੀ ਨਵੀਂ ਕਿਤਾਬ ‘ਡੇਰਾ ਬਨਾਮ ਸਿੱਖ ..’ ਰਿਲੀਜ਼ ਹੋਣੋ ਰੋਕੀ

ਚੰਡੀਗੜ੍ਹ ਪੁਲਿਸ ਨੇ ਲੇਖਕ ਹਰਦੀਪ ਸਿੰਘ ਡਿਬਡਿਬਾ ਦੀ ਨਵੀਂ ਪੁਸਤਕ ‘ਡੇਰਾ ਬਨਾਮ ਸਿੱਖ (ਹੁਕਮਨਾਮੇ ਤੋਂ ਮੁਆਫੀਨਾਮੇ ਤੱਕ)’ ਰਿਲੀਜ਼ ਕਰਨ ’ਤੇ ਰੋਕ ਲਾ ਦਿੱਤੀ। ਲੇਖਕ ਹਰਦੀਪ ਸਿੰਘ ਡਿਬਡਿਬਾ ਦੀ ਨਵੀਂ ਪੁਸਤਕ ਐਤਵਾਰ ਚੰਡੀਗੜ੍ਹ ਸੈਕਟਰ-22 ਦੇ ਇੱਕ ਹੋਟਲ ਵਿੱਚ ਰਿਲੀਜ਼ ਹੋਣੀ ਸੀ। ਲੇਖਕ ਵੱਲੋਂ ਪੁਸਤਕ ਰਿਲੀਜ਼ ਸਮਾਗਮ ਲਈ ਅਗਾਊਂ ਹੀ ਹੋਟਲ ਬੁੱਕ ਕੀਤਾ ਗਿਆ ਸੀ। ਰਿਲੀਜ਼ ਸਮਾਗਮ ਤੋਂ ਡੇਢ ਘੰਟਾ ਪਹਿਲਾਂ (ਸਵੇਰੇ 11.30 ਵਜੇ) ਹੋਟਲ ਦੇ ਪ੍ਰਬੰਧਕਾਂ ਨੇ ਲੇਖਕ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਬੁਕਿੰਗ ਰੱਦ ਕਰ ਦਿੱਤੀ ਗਈ ਹੈ, ਕਿਉਂਕਿ ਪੁਸਤਕ ਰਿਲੀਜ਼ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ। ਇਸੇ ਦੌਰਾਨ ਪੁਸਤਕ ਰਿਲੀਜ਼ ਸਮਾਗਮ ਦੇ ਮੁੱਖ ਮਹਿਮਾਨ ਜਸਟਿਸ (ਸੇਵਾਮੁਕਤ) ਅਜੀਤ ਸਿੰਘ ਬੈਂਸ ਸਮੇਤ ਹੋਰ ਵਿਸ਼ੇਸ਼ ਮਹਿਮਾਨ ਪੱਤਰਕਾਰ ਦਲਬੀਰ ਸਿੰਘ ਤੇ ਸੁਖਦੇਵ ਸਿੰਘ ਆਦਿ ਵੀ ਉਥੇ ਪੁੱਜਦੇ ਗਏ ਪਰ ਹੋਟਲ ਪ੍ਰਬੰਧਕਾਂ ਨੇ ਪੁਲਿਸ ਦੇ ਡਰੋਂ ਸਮਾਗਮ ਕਰਨ ਤੋਂ ਇਨਕਾਰ ਕਰ ਦਿੱਤਾ।

‘ਸੰਵਾਦ’ ਵਲੋਂ “ਸਿੱਖ ਸੰਘਰਸ਼ ਦੀ ਸਿਧਾਂਤਕ ਸੇਧ ਤੇ ਪੈਂਤੜਿਆਂ ਦੀ ਪੜਚੋਲ” ਵਿਸ਼ੇ ’ਤੇ ਵਿਚਾਰ-ਚਰਚਾ

ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਦੀ ਪੁਸਤਕ “ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ: ਜੂਨ 1984 ਦੀ ਪੱਤਰਕਾਰੀ” ਦੇ ਹਵਾਲੇ ਨਾਲ ‘ਸੰਵਾਦ’ ਵਿਚਾਰ ਮੰਚ ਵਲੋਂ 4 ਜੂਨ, 2016 ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ “ਸਿੱਖ ਸੰਘਰਸ਼ ਦੀ ਸਿਧਾਂਤਕ ਸੇਧ ਤੇ ਪੈਂਤੜਿਆਂ ਦੀ ਪੜਚੋਲ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।