Tag Archive "donald-trump"

ਪਾਕਿਸਤਾਨੀ ਮੀਡੀਆ ਮੁਤਾਬਕ ਹਾਫਿਜ਼ ਸਈਦ ਦੀ ਨਜ਼ਰਬੰਦੀ ਲਈ ਅਮਰੀਕੀ ਦਬਾਅ

ਆਪਣੀ ਨਜ਼ਰਬੰਦੀ ਤੋਂ ਐਨ ਪਹਿਲਾਂ ਹਾਫਿਜ਼ ਸਈਦ ਨੇ ਸੋਸ਼ਲ ਮੀਡੀਆ ਜ਼ਰੀਏ ਇਕ ਬਿਆਨ ਜਾਰੀ ਕੀਤਾ। ਇਸ ਵਿਚ ਉਸਨੇ ਆਪਣੀ ਗ੍ਰਿਫਤਾਰੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਕਾਰ ਦੋਸਤੀ ਨੂੰ ਦੱਸਿਆ ਹੈ। ਕਸ਼ਮੀਰ ਮੁੱਦੇ ਦੀ ਗੱਲ ਕਰਦੇ ਹੋਏ ਹਾਫਿਜ਼ ਸਈਦ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਜ਼ਰੀਏ ਪਾਕਿਸਤਾਨ 'ਤੇ ਦਬਾਅ ਵਧਾ ਰਿਹਾ ਹੈ। ਹਾਫਿਜ਼ ਸਈਦ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੀ ਅਮਰੀਕਾ ਅਤੇ ਭਾਰਤ ਅੱਗੇ ਝੁਕਣ ਕਰਕੇ ਸਖਤ ਹੱਥੀਂ ਲਿਆ।

ਸੀਰੀਆ ਦੇ ਸ਼ਰਣਾਰਥੀਆਂ ਲਈ ਟਰੰਪ ਨੇ ਬੰਦ ਕੀਤੇ ਅਮਰੀਕਾ ਦੇ ਦਰਵਾਜ਼ੇ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੀਰੀਆਈ ਪਰਵਾਸੀਆਂ ਲਈ ਅਮਰੀਕਾ 'ਚ ਆਉਣ 'ਤੇ ਅਗਲੇ ਹੁਕਮਾਂ ਤਕ ਰੋਕ ਲਾ ਦਿੱਤੀ ਹੈ। ਇਸਤੋਂ ਅਲਾਵਾ ਟਰੰਪ ਨੇ ਇਰਾਨ, ਇਰਾਕ, ਯਮਨ ਅਤੇ ਲੀਬੀਆ ਸਣੇ ਛੇ ਹੋਰ ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ 'ਤੇ ਵੀ ਤਿੰਨ ਮਹੀਨੇ ਲਈ ਰੋਕ ਲਾਈ ਹੈ।

‘ਚੰਗੀਆਂ-ਚੰਗੀਆਂ’ ਗੱਲਾਂ ਮਾਰਨ ਦਾ ਕਲੱਬ ਬਣ ਗਿਆ ਹੈ ਸੰਯੁਕਤ ਰਾਸ਼ਟਰ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਨੂੰ ਕਰੜੇ ਹੱਥੀਂ ਲੈਂਦਿਆਂ ਇਸ ਆਲਮੀ ਸੰਸਥਾ ਨੂੰ ‘ਲੋਕਾਂ ਲਈ ਗੱਲਾਂ ਮਾਰਨ ਅਤੇ ਚੰਗਾ ਸਮਾਂ ਬਿਤਾਉਣ ਵਾਲਾ ਕਲੱਬ ਦੱਸਿਆ ਹੈ’। ਟਰੰਪ ਨੇ ਟਵੀਟ ਕੀਤਾ, ‘ਯੂਐਨ ਬੇਹੱਦ ਸੰਭਾਵਨਾ ਭਰਭੂਰ ਸੰਸਥਾ ਹੈ ਪਰ ਮੌਜੂਦਾ ਸਮੇਂ ਇਹ ਮਹਿਜ਼ ਲੋਕਾਂ ਲਈ ਮਿਲਣ-ਗਿਲਣ, ਗੱਲਾਂ ਮਾਰਨ ਅਤੇ ਸੋਹਣਾ ਸਮਾਂ ਬਿਤਾਉਣ ਵਾਲਾ ਕਲੱਬ ਬਣ ਗਿਆ ਹੈ। ਇਹ ਬੇਹੱਦ ਨਿਰਾਸ਼ਾਜਨਕ ਹੈ।’

ਸਿਆਟਲ ‘ਚ ਟਰੰਪ ਵਿਰੋਧੀ ਰੈਲੀ ‘ਚ ਚੱਲੀ ਗੋਲੀ, ਕਈ ਜ਼ਖਮੀ

ਸਿਆਟਲ ਪੁਲਿਸ ਨੇ ਮਾਈਕ੍ਰੋ ਬਲਾਗਿੰਗ ਵੈਬਸਾਈਟ ਟਵਿਟਰ 'ਤੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਦੀ ਹੈਰਾਨ ਕਰ ਦੇਣ ਵਾਲੀ ਜਿੱਤ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨ ਦੇ ਨੇੜਲੇ ਇਲਾਕੇ 'ਚ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੇ ਹਨ, ਜਿਸਦੇ ਕਿ 'ਕਈ ਲੋਕ ਸ਼ਿਕਾਰ ਬਣੇ ਹਨ'।

ਕੰਮ ਤਾਂ ਹੁਣ ਸ਼ੁਰੂ ਹੋਇਆ; ਤੁਹਾਨੂੰ ਆਪਣੇ ਰਾਸ਼ਟਰਪਤੀ ‘ਤੇ ਮਾਣ ਹੋਊਗਾ: ਨਵੇਂ ਅਮਰੀਕੀ ਰਾਸ਼ਟਰਪਤੀ ਟਰੰਪ

ਡੋਨਾਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਹੋਣਗੇ। ਯੂ.ਐਸ. ਨੈਟਵਰਕਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਮੰਗਲਵਾਰ ਨੂੰ ਹੋਈਆਂ ਚੋਣਾਂ 'ਚ 'ਵੱਡਾ ਉਲਟਫੇਰ' ਕਰਦੇ ਹੋਏ ਰਿਪਬਲਿਕਨ ਟਰੰਪ ਨੇ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲੰਿਟਨ ਨੂੰ ਹੈਰਾਨਕੁੰਨ ਤਰੀਕੇ ਨਾਲ ਪਛਾੜ ਦਿੱਤਾ ਅਤੇ ਉਨ੍ਹਾਂ ਦੀ ਜਿੱਤ 'ਚ ਫਲੋਰਿਡਾ, ਉੱਤਰੀ ਕੈਰੋਲਿਨਾ ਅਤੇ ਓਹਾਯੋ ਵਰਗੇ ਮਹੱਤਵਪੂਰਨ ਸੂਬਿਆਂ 'ਚ ਮਿਲੀ ਜਿਤ ਦਾ ਅਹਿਮ ਯੋਗਦਾਨ ਰਿਹਾ।

« Previous Page