Tag Archive "dr-gurbhagat-singh"

ਵਿਸਮਾਦੀ ਜੀਵਨ ਅਤੇ ਸਮਾਜ ਦਾ ਸੰਕਲਪ: ਸ੍ਰੀ ਗੁਰੂ ਗਰੰਥ ਸਾਹਿਬ ਦਾ ਵਿਸ਼ਵ ਨੂੰ ਮੌਲਿਕ ਯੋਗਦਾਨ

''ਸ੍ਰੀ ਗੁਰੂ ਗਰੰਥ ਸਾਹਿਬ'' ਦਾ ਯੋਗਦਾਨ ਅਨਿਕ-ਪੱਖੀ ਹੈ, ਪਰ ਬਹੁਤ ਗੌਰਵਸ਼ੀਲ ਪੱਖ ਜੇ ਦ੍ਰਿਸ਼ਟੀਮਾਨ ਕਰਨਾ ਹੋਵੇ ਤਾਂ ਉਹ ਵਿਸ਼ਵ ਲਈ ਵਿਸਮਾਦੀ ਜੀਵਨ ਅਤੇ ਇਸ ਦੇ ਅਭਿਆਸ ਦਾ ਸੰਕਲਪ ਦੇਣਾ ਹੈ। ਸੱਚ ਇਹ ਹੈ ਕਿ ਬਾਣੀ ਵਿਚ ਸੰਕਲਪ ਅਤੇ ਅਭਿਆਸ ਦੋਵੇਂ ਜੁੜੇ ਹੋਏ ਹਨ।

ਕੀ ਏਜੰਡਾ ਹੋਵੇ ਨਵੇਂ ਪੰਜਾਬ ਦੀ ਉਸਾਰੀ ਦਾ? (ਲੇਖਕ: ਡਾ. ਗੁਰਭਗਤ ਸਿੰਘ)

ਸਿੱਖ ਹਸਤੀ ਦੀ ਵਿਆਖਿਆ ਵੀ ਸਮਕਾਲੀ ਹੱਦਾਂ ਵਿੱਚ ਹੀ ਹੋ ਸਕਦੀ ਹੈ। ਵਿਆਖਿਆ ਲਈ ਇਹ ਗਿਆਨ ਹੋਣਾ ਵੀ ਜ਼ਰੂਰੀ ਹੈ ਕਿ ਦੁਸ਼ਮਣ ਕੌਣ ਹੈ ਅਤੇ ਮਿੱਤਰ ਕੌਣ, ਹੁਣ ਜ਼ਿੰਦਗੀ ਦਾ ਸੰਗਠਨ ਕੀ ਹੈ? ਇਸ ਵਿੱਚੋਂ ਲੰਘਣਾ ਕਿਵੇਂ ਹੈ? ਇਸ ਸੰਗਠਨ ਨੂੰ ਤੋੜ ਕੇ, ਸੁਧਾਰ ਕੇ ਜਾਂ ਨਵੇਂ ਸਿਰਿਓਂ ਸਿਰਜ ਕੇ?

ਤੀਸਰੇ ਸੁਪਨੇ ਦੀ ਤਲਾਸ਼…

ਕੋਈ ਸੱਭਿਆਚਾਰ ਤਾਂ ਹੀ ਗੌਰਵਸ਼ੀਲ ਰਹਿੰਦਾ ਹੈ ਜੇ ਉਹ ਆਪਣੇ ਬਾਰੇ ਸਵੈ-ਚੇਤੰਨ ਰਹੇ, ਪਰ ਅੱਗੇ ਤੁਰਦਾ ਰਹੇ। ਅੱਗ਼ੇ ਤੁਰਨ ਦਾ ਅਰਥ ਆਪਣੇ ਸਮੇਂ ਦੇ ਸਿਧਾਂਤਾਂ ਅਤੇ ਅਭਿਆਸਾਂ ਨਾਲ ਜੁੜਨਾ ਹੈ। ਉਨ੍ਹਾਂ ਨਾਲ ਟਕਰਾਓ ਜਾਂ ਮੇਲ ਨਾਲ ਨਿਰੰਤਰ ਨਵੇਂ ਅਰਥ ਸਾਜਣਾ ਹੈ। ਅਸੀਂ ਅੱਜ ਦੇ ਮੁਹਾਵਰੇ ਵਿਚ ਇਹ ਵੀ ਕਹਿ ਸਕਦੇ ਹਾਂ ਇਹ ਇਕ ਅੰਤਰ-ਬੁਣਤੀ ਰਚਨਾ ਹੈ। ਅੰਗਰੇਜ਼ੀ ਦਾ ਸ਼ਬਦ ਵਰਤ ਕੇ ਇਹ ਵੀ ਕਹਿ ਸਕਦੇ ਹਾਂ ਕਿ ਇਹ ਇਕ ਨਵੀਂ ‘ਇੰਟਰਵੀਵਿੰਗ’’ ਹੈ ਜੋ ਲਗਤਾਰ ਜਾਰੀ ਰਹਿਣੀ ਚਾਹੀਦੀ ਹੈ। ਨਹੀਂ ਤਾਂ ਸਭਿਆਚਾਰ ਨਿਰਗੌਰਵ ਅਤੇ ਅਧੋਗਤ ਹੋ ਜਾਂਦਾ ਹੈ।

ਸਿਰਦਾਰ ਕਪੂਰ ਸਿੰਘ ਸਿੱਖ ਚਿੰਤਨ ਦੀ ਵਿਲੱਖਣਤਾ ਦਾ ਵਿਆਖਿਆਕਾਰ

ਸਿਰਦਾਰ ਜੀ ਸਿੱਖ ਚਿੰਤਨ ਅਤੇ ਅਭਿਆਸ ਨੂੰ ਪ੍ਰਾਪਤ ਧਰਮਾਂ ਦਾ ਸੰਯੋਗ ਨਹੀਂ ਮੰਨਦੇ, ਜਿਵੇਂ ਕਿ ਕਈ ਭਾਰਤੀ ਵਿਦਵਾਨ ਕਹਿ ਜਾਂ ਲਿਖ ਦਿੰਦੇ ਹਨ। ਸਿਰਦਾਰ ਜੀ ਅਨੁਸਾਰ ਸਿੱਖੀ ਇਕ ਇਤਿਹਾਸਕ “ਐਪਿਫਨੀ” ਹੈ।

ਜੂਨ 1984 ਦਾ ਘੱਲੂਘਾਰਾ: ਜਖ਼ਮ ਨੂੰ ਸੂਰਜ ਬਣਨ ਦਿਓ (ਡਾ. ਗੁਰਭਗਤ ਸਿੰਘ)

ਜੂਨ 1984 ਵਿਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਹਮਲਾ ਸਿੱਖ ਇਤਿਹਾਸ ਵਿਚ ਤੀਜੇ ਘੱਲੂਘਾਰੇ ਦੀ ਸ਼ੁਰੂਆਤ ਵੱਜੋਂ ਸਥਾਪਤ ਹੋ ਚੁੱਕਾ ਹੈ ਅਤੇ ...

ਜੂਨ 1984: ਜ਼ਖਮ ਨੂੰ ਸੂਰਜ ਬਣਨ ਦਿਉ – ਡਾ. ਗੁਰਭਗਤ ਸਿੰਘ

ਜੂਨ 1984 ਦਾ ਉਪਰੇਸ਼ਨ ਬਲੂ ਸਟਾਰ, ਇਕ ਵੱਡਾ ਘੱਲੂਘਾਰਾ ਸੀ। ਇਹ ਇਕ ਜ਼ਖਮ ਹੈ ਜੋ ਸਿੱਖ ਕੌਮ ਦੀ ਸਿਮਰਤੀ ਵਿਚੋਂ ਜਾ ਨਹੀਂ ਸਕਦਾ। ਇਹ ਇਕ ਪੀੜ ਹੈ, ਇਕ ਕਸਕ ਹੈ ਜੋ ਕਦੇ ਪੂਰੀ ਤਰ੍ਹਾਂ ਮਿਟ ਨਹੀਂ ਸਕਦੀ। ਜਿਨ੍ਹਾਂ ਕੌਮਾਂ ਦੀ ਸਿਰਜਨਾ ਪਰਮ ਨੈਤਿਕਤਾ ਉੱਤੇ ਹੋਈ ਹੋਵੇ-ਜੋ ਸਿੱਖ ਕੌਮ ਲਈ ਦੈਵੀ ਅਤੇ ਸ਼ਾਇਰਾਨਾ ਸਮਾਜ ਸੰਗਠਿਤ ਕਰਨ ਲਈ ਕਰਮਸ਼ੀਲ ਰਹਿਣਾ ਹੈ-ਉਨ੍ਹਾਂ ਨੂੰ ਵੱਡੇ ਘਾਉ ਸਹਿਣੇ ਪੈਂਦੇ ਹਨ। ਵਚਨਬੱਧ ਅਮਲ ਵਿਚ ਟਕਰਾਉ ਲਾਜ਼ਮੀ ਹੈ। ਇਹ ਕਿਸੇ ਸੰਕਟ ਦੀ ਘੜੀ ਵਿਚ, ਵਿਰੋਧਾਂ ਦੇ ਤਿੱਖੇ ਹੋਣ ਸਮੇਂ, ਅਗਲੇ ਇਤਿਹਾਸ ਵਿਚ ਵੀ ਆਉਂਦਾ ਰਹੇਗਾ, ਜਦੋਂ ਤੱਕ ਕੁੱਲ ਜਗਤ ਵਿਚ ਨਿਆਂ, ਦੈਵਿਤਾ ਅਤੇ ਸ਼ਾਇਰੀ ਨਾਲ ਸੰਪੰਨ ਸਮਾਜ ਨਹੀਂ ਉੱਸਰ ਜਾਂਦਾ। ਸਿੱਖੀ ਦੀ ਵਚਨਬੱਧਤਾ ਕੇਵਲ ਇਕ ਖਿੱਤੇ ਤਕ ਸੀਮਿਤ ਨਹੀਂ, ਇਹ ਕੁੱਲ ਜਗਤ ਲਈ ਹੈ, ਇਸ ਤੋਂ ਵੀ ਅੱਗੇ ਜਾ ਕੇ ਕੁੱਲ ਕਾਇਨਾਤ ਪ੍ਰਤੀ ਹੈ।

ਜੂਨ 1984 ਦੇ ਘੱਲੂਘਾਰੇ ਬਾਰੇ ਲੁਕੀ ਹੋਈ ਸਭਿਆਚਾਰਕ ਰਾਜਨੀਤੀ ਦਾ ਵਿਸ਼ਲੇਸ਼ਣ

ਇਹ ਵੀ ਭੁੱਲਣ ਵਾਲੀ ਗੱਲ ਨਹੀਂ ਕਿ ਜਦੋਂ ਸੰਤ ਜਰਨੈਲ ਸਿੰਘ ਅਕਾਲ ਤਖ਼ਤ ਦੇ ਕੰਪਲੈਕਸ ਵਿੱਚ ਆਪਣੇ ਸਲਾਹਕਾਰਾਂ ਦੀ ਸਹਾਇਤਾ ਨਾਲ ਨੌਜੁਆਨਾਂ ਨੂੰ ਪ੍ਰੇਰਿਤ ਕਰ ਰਹੇ ਸਨ, ਉਸ ਸਮੇਂ ਸੰਤ ਹਰਚੰਦ ਸਿੰਘ ਲੌਗੋਂਵਾਲ ਵੀ ਮੋਰਚਾ ਚਲਾ ਰਹੇ ਸਨ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਕਣਕ ਦੂਜੇ ਰਾਜਾਂ ਵਿਚ ਨਾਂ ਭੇਜਣ ਦਾ ਐਲਾਨ ਕਰ ਦਿੱਤਾ ਹੋਇਆ ਸੀ। ਉਨ੍ਹਾਂ ਦੇ ਐਲਾਨ ਦੇ ਝੱਟ ਪਿੱਛੋਂ ਹੀ ਉਪਰੇਸ਼ਨ ਬਲਿਊ ਸਟਾਰ, ਜਿਸ ਦਾ ਅਭਿਆਸ ਬਹੁਤ ਦੇਰ ਤੋਂ ਹੋ ਰਿਹਾ ਸੀ, ਕਰ ਦਿੱਤਾ ਗਿਆ। ਜਦੋਂ ਕਿ ਪ੍ਰਧਾਨ ਮੰਤਰੀ ਇੱਕ ਦਿਨ ਪਹਿਲਾਂ ਤੱਕ ਕਹਿ ਰਹੀ ਸੀ ਕਿ ਉਸ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ।

ਘੱਲੂਘਾਰਾ ਜੂਨ 1984 – ਜ਼ਖ਼ਮ ਨੂੰ ਚੇਤਨਤਾ ਬਣਾਉਣ ਦੀ ਲੋੜ – ਡਾ. ਗੁਰਭਗਤ ਸਿੰਘ

ਬਲਿਊ ਸਟਾਰ ਉਪਰੇਸ਼ਨ ਨੂੰ ਹਰ ਸਾਲ ਯਾਦ ਕਰਨਾ ਠੀਕ ਹੈ, ਪਰ ਕੇਵਲ ਜ਼ਖ਼ਮ ਵਜੋਂ ਨਹੀਂ। ਇਹੋ ਜਿਹਾ ਜ਼ਖ਼ਮ ਕੋਈ ਕੌਮ ਭੁੱਲ ਨਹੀਂ ਸਕਦੀ। ਇਹ ਉਸ ਦੀ ਸਿਮਰਤੀ ਵਿਚ ਕਾਇਮ ਰਹਿੰਦੀ ਹੈ ਜੇ ਉਹ ਜਿਉਂਦੀ ਕੌਮ ਹੈ ਅਤੇ ਆਪਣੇ ਭਵਿੱਖ ਵਿਚ ਵਿਸ਼ਵਾਸ ਰੱਖਦੀ ਹੈ। ਕੌਮ ਵਜੋਂ ਜਿਉਂਦੇ ਰਹਿਣ ਦੀ ਨਿਸ਼ਾਨੀ ਹਰ ਡੂੰਘੇ ਘਾਉ ਨੂੰ ਚੇਤਨਤਾ ਵਿਚ ਬਦਲਣ ਦੀ ਸ਼ਕਤੀ ਹੈ। ਇਸ ਸਥਿਤੀ ਵਿਚ ਜ਼ਖ਼ਮ ਸਰੀਰਕ ਜਾਂ ਭੂਗੋਲਿਕ ਨਹੀਂ ਰਹਿੰਦਾ ਸਗੋਂ ਇਕ ਪਰਿਪੇਖ ਬਣ ਜਾਂਦਾ ਹੈ ਜਿਸ ਨਾਲ ਆਪਣੇ ਵਾਤਾਵਰਣ ਵਿੱਚ ਮੌਜੂਦ ਦਰਸ਼ਨ, ਰਾਜਨੀਤੀ ਅਤੇ ਅਮਲ ਦੀ ਨਵੀਂ ਵਿਆਖਿਆ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ।

ਜੂਨ 1984: ਜ਼ਖਮ ਨੂੰ ਸੂਰਜ ਬਣਨ ਦਿਉ – ਡਾ. ਗੁਰਭਗਤ ਸਿੰਘ

ਜੂਨ 1984 ਦਾ ਉਪਰੇਸ਼ਨ ਬਲੂ ਸਟਾਰ, ਇਕ ਵੱਡਾ ਘੱਲੂਘਾਰਾ ਸੀ। ਇਹ ਇਕ ਜ਼ਖਮ ਹੈ ਜੋ ਸਿੱਖ ਕੌਮ ਦੀ ਸਿਮਰਤੀ ਵਿਚੋਂ ਜਾ ਨਹੀਂ ਸਕਦਾ। ਇਹ ਇਕ ਪੀੜ ਹੈ, ਇਕ ਕਸਕ ਹੈ ਜੋ ਕਦੇ ਪੂਰੀ ਤਰ੍ਹਾਂ ਮਿਟ ਨਹੀਂ ਸਕਦੀ। ਜਿਨ੍ਹਾਂ ਕੌਮਾਂ ਦੀ ਸਿਰਜਨਾ ਪਰਮ ਨੈਤਿਕਤਾ ਉੱਤੇ ਹੋਈ ਹੋਵੇ-ਜੋ ਸਿੱਖ ਕੌਮ ਲਈ ਦੈਵੀ ਅਤੇ ਸ਼ਾਇਰਾਨਾ ਸਮਾਜ ਸੰਗਠਿਤ ਕਰਨ ਲਈ ਕਰਮਸ਼ੀਲ ਰਹਿਣਾ ਹੈ-ਉਨ੍ਹਾਂ ਨੂੰ ਵੱਡੇ ਘਾਉ ਸਹਿਣੇ ਪੈਂਦੇ ਹਨ। ਵਚਨਬੱਧ ਅਮਲ ਵਿਚ ਟਕਰਾਉ ਲਾਜ਼ਮੀ ਹੈ। ਇਹ ਕਿਸੇ ਸੰਕਟ ਦੀ ਘੜੀ ਵਿਚ, ਵਿਰੋਧਾਂ ਦੇ ਤਿੱਖੇ ਹੋਣ ਸਮੇਂ, ਅਗਲੇ ਇਤਿਹਾਸ ਵਿਚ ਵੀ ਆਉਂਦਾ ਰਹੇਗਾ, ਜਦੋਂ ਤੱਕ ਕੁੱਲ ਜਗਤ ਵਿਚ ਨਿਆਂ, ਦੈਵਿਤਾ ਅਤੇ ਸ਼ਾਇਰੀ ਨਾਲ ਸੰਪੰਨ ਸਮਾਜ ਨਹੀਂ ਉੱਸਰ ਜਾਂਦਾ।

ਉੱਘੇ ਸਿੱਖ ਵਿਦਵਾਨਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਬਾਰੇ ਦਿਲ-ਟੁੰਬਵੀਆਂ ਟਿੱਪਣੀਆਂ

- ਜਾਗਦੀ ਜ਼ਮੀਰ ਵਾਲੇ ਹਰ ਸਿੱਖ ਨੂੰ ਬਲਵੰਤ ਸਿੰਘ ‘ਆਪਣਾ’ ਲੱਗਣ ਲੱਗ ਪਿਆ ਹੈ - ਅਜਮੇਰ ਸਿੰਘ - ਇਹ ਕੁਰਬਾਨੀ ਕਿਸੇ ਪੱਕੇ ਸਿਧਾਂਤ ਤੇ ਯਕੀਨ ਨਾਲ ਜੁੜੀ ਹੋਈ ਹੈ- ਡਾ: ਗੁਰਭਗਤ ਸਿੰਘ - ਸਿੱਖ ਵਿਸ਼ਵਾਸ਼ ਨਾਲ ਜੁੜੀ ਹੈ ਇਹ ਕੁਰਬਾਨੀ- ਡਾ: ਗਰੇਵਾਲ - ਸ: ਬਲਵੰਤ ਸਿੰਘ ਮੌਤ ਦੇ ਅੱਗੇ ਖਿੜਦਾ ਜਾ ਰਿਹਾ ਹੈ - ਡਾ: ਗੁਰਤਰਨ ਸਿੰਘ

« Previous Page